← Go Back
ਘਰੇਲੂ ਗੈਸ ਦੀ ਕੀਮਤ 'ਚ ਕਟੌਤੀ
ਏਜੰਸੀ ਨਵੀਂ ਦਿੱਲੀ: ਘਰੇਲੂ ਗੈਸ (ਐੱਲਪੀਜੀ) ਦੀਆਂ ਕੀਮਤਾਂ ’ਚ 6.52 ਰੁਪਏ ਪ੍ਰਤੀ ਸਿਲੰਡਰ ਦੀ ਕਮੀ ਕੀਤੀ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਦੱਸਿਆ ਕਿ ਅੱਜ ਅੱਧੀ ਰਾਤ ਤੋਂ ਬਾਅਦ 14.2 ਕਿਲੋ ਦੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 500.90 ਰੁਪਏ ਹੋ ਜਾਵੇਗੀ, ਜੋ ਪਹਿਲਾਂ 507.42 ਰੁਪਏ ਸੀ। ਇਸੇ ਤਰ੍ਹਾਂ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਸਿੱਧੀ 133 ਰੁਪਏ ਘੱਟ ਕੇ ਹੁਣ 809.50 ਰੁਪਏ ਹੋ ਗਈ ਹੈ।
Total Responses : 862