ਬੈਂਕਾਂ ਦਾ ਸਾਰਾ ਕਰਜ਼ਾ ਮੋੜਨ ਨੂੰ ਤਿਆਰ ਵਿਜੈ ਮਾਲਿਆ - ਵਿਆਜ ਦੇਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ, 5 ਦਸੰਬਰ 2018 - ਸ਼ਰਾਬ ਕਾਰੋਬਾਰੀ ਅਤੇ ਭਾਰਤੀ ਰਿਜ਼ਰਵ ਬੈਂਕ ਤੋਂ ਕਰਜ਼ਾ ਲੈ ਦੇਸ਼ ਛੱਡ ਭਗੌੜਾ ਹੋਏ ਵਿਜੈ ਮਾਲੀਆ ਹੁਣ ਬੈਂਕਾ ਦਾ ਕਰਜ਼ਾ ਦੇਣ ਨੂੰ ਤਿਆਰ ਹੈ। ਵਿਜੈ ਮਾਲਿਆ ਨੇ ਬੁੱਧਵਾਰ ਦੀ ਸਵੇਰ ਟਵੀਟ ਕਰ ਕਿਹਾ ਕਿ ''ਭਾਰਤੀ ਬੈਂਕਾਂ ਦਾ ਸਾਰਾ ਕਰਜ਼ਾ ਮੋੜਨ ਲਈ ਤਿਆਰ ਹਾਂ, ਪਰ ਉਹ ਵਿਆਜ ਨਹੀਂ ਦੇ ਸਕਦਾ।''
ਮਾਲਿਆ ਨੇ ਤਿੰਨ ਟਵੀਟ ਕੀਤੇ ਅਤੇ ਉਨ੍ਹਾਂ ਬੈਂਕਾਂ ਦੇ 100 ਫੀਸਦੀ ਮੂਲਧਨ ਵਾਪਸ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਰਤੀ ਮੀਡੀਆ ਅਤੇ ਰਾਜਨੇਤਾਵਾਂ ਦੇ ਪੱਖਪਾਤ ਤੋਂ ਨਿਰਾਸ਼ ਹਨ। ਦੱਸ ਦੇਈਏ ਕਿ ਮਾਲਿਆ 'ਤੇ ਕਰੀਬ 9 ਹਜ਼ਾਰ ਕਰੋੜ ਰੁਪਏ ਦਾ ਬੈਂਕ ਕਰਜ਼ਾ ਹੈ।
Vijay Mallya @TheVijayMallya
I see the quick media narrative about my extradition decision. That is separate and will take its own legal course. The most important point is public money and I am offering to pay 100% back. I humbly request the Banks and Government to take it. If payback refused, WHY ?