ਚੰਡੀਗੜ, 28 ਦਸੰਬਰ 2018: ਨਵਾਂ ਸਾਲ 2019 ਚੜ੍ਹਦਿਆਂ ਹੀ ਕੈਨੇਡਾ ਦਾ ਵੀਜ਼ਾ ਲੈਣ ਲਈ ਬਾਇਓਮੈਟ੍ਰਿਕਸ ਦੇਣੇ ਪੈਣਗੇ। ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਬਿਨੈਕਾਰਾਂ, ਵਰਕ ਪਰਮਿਟ ਜਾਂ ਫਿਰ ਪੜ੍ਹਾਈ ਲਈ (ਅਮਰੀਕੀ ਨਾਗਰਿਕਾਂ ਨੂੰ ਛੱਡ ਕੇ), ਪੀ.ਆਰ , ਰਿਫਿਊਜੀ ਜਾਂ ਅਸਾਇਲਮ ਵਾਸਤੇ ਫਿੰਗਰਪ੍ਰਿੰਟਸ ਅਤੇ ਫੋਟੋ ਦੀ ਲੋੜ ਹੋਵੇਗੀ। ਹਾਲਾਂਕਿ ਇਹਨਾਂ ਨਵੇਂ ਨਿਯਮਾਂ 'ਚ ਕੁਝ ਛੋਟਾਂ ਜਰੂਰ ਹਨ।
ਹਾਲਾਂਕਿ ਇਸ ਸਾਲ ਜੁਲਾਈ ਤੋਂ ਬਾਅਦ ਯੂਰਪ, ਮੱਧ ਪੂਰਬ ਅਤੇ ਅਫਰੀਕਾ ਦੇ ਬਿਨੈਕਾਰਾਂ ਲਈ ਬਾਇਓਮੈਟ੍ਰਿਕ ਪ੍ਰੀਕ੍ਰਿਆ ਪਹਿਲਾਂ ਹੀ ਲਾਗੂ ਹੋ ਚੁੱਕੀ ਹੈ, ਪਰ ਹੁਣ ਏਸ਼ੀਆ, ਏਸ਼ੀਆ ਪੈਸੀਫਿਕ ਅਤੇ ਅਮਰੀਕਾ ਦੇ ਬਿਨੈਕਾਰਾਂ ਲਈ ਇਹ ਪ੍ਰਣਾਲੀ ਲਾਜ਼ਮੀ ਬਣ ਗਈ ਹੈ।
ਇਸ ਦੌਰਾਨ, ਬਾਇਓਮੈਟ੍ਰਿਕਸ ਕੇਵਲ ਦਸ ਸਾਲ ਲਈ ਪ੍ਰਮਾਣਿਤ ਹੁੰਦਾ ਹੈ ਜਿਸਦਾ ਅਰਥ ਇਹ ਹੈ ਕਿ ਹਰ 10 ਸਾਲਾਂ ਬਾਅਦ ਬਾਇਓਮੈਟ੍ਰਿਕਸ ਦੇਣ ਦੀ ਲੋੜ ਹੈ। ਪਰ ਜੇ ਬਿਨੈਕਾਰ ਨੇ ਪੀ.ਆਰ ਲਈ ਅਰਜ਼ੀ ਦਿੱਤੀ ਹੈ, ਤਾਂ ਜਦੋਂ ਵੀ ਉਹ ਅਪਲਾਈ ਕਰਦਾ ਹੈ ਤਾਂ ਉਸਨੂੰ ਬਾਇਓਮੈਟ੍ਰਿਕਸ ਦੇਣੇ ਪੈਣਗੇ।