ਚੰਡੀਗੜ੍ਹ, 29 ਦਸੰਬਰ 2018 - ਰਿਲਾਇੰਸ ਜੀਓ ਨੇ ਸ਼ੁੱਕਰਵਾਰ ਨੂੰ ਆਪਣੇ ਗ੍ਰਾਹਕਾਂ ਲਈ 'ਜੀਓ ਹੈਪੀ ਨਿਊ ਯੀਅਰ ਆਫਰ' ਦਾ ਐਲਾਨ ਕੀਤਾ ਹੈ। ਇਸ ਆਫਰ ਤਹਿਤ ਹੁਣ 399 ਰੁਪਏ ਦੇ ਰੀਚਾਰਜ 'ਤੇ 100 ਪ੍ਰਤੀਸ਼ਤ ਕੈਸ਼ਬੈਕ ਮਿਲੇਗਾ। ਨਵਾਂ ਆਫਰ 31 ਜਨਵਰੀ 2019 ਤੱਕ ਜੀਓ ਕਸਟਮਰਾਂ ਲਈ ਉਪਲਭਧ ਰਹੇਗਾ। ਜਿਸ ਨੂੰ ਫੈਸ਼ਨ ਪੋਰਟਲ ਏਜੀਾਂ ਨਾਲ ਸਾਂਝੇਦਾਰੀ 'ਚ ਲਿਆਂਦਾ ਗਿਆ ਹੈ। ਇਸਦਾ ਮਤਲਬ ਹੈ ਕਿ ਕੈਸ਼ਬੈਕ ਦਾ ਪੈਸਾ ਏਜੀਓ ਦੇ 399 ਦੇ ਕੂਪਨ ਦੇ ਤੌਰ 'ਤੇ ਆਏਗਾ। ਇਸ ਕੂਪਨ ਨੂੰ ਏਜੀਓ ਦੇ ਮੌਜੂਦਾ ਆਫਰ ਨਾਲ ਵਰਤੋਂ 'ਚ ਲਿਆਇਆ ਜਾ ਸਕੇਗਾ।
ਕੁਝ ਹੀ ਦਿਨ ਪਹਿਲਾਂ ਜੀਓ ਨੇ ਜੀਓ ਸੈਲੀਬ੍ਰੇਸ਼ਨ ਪੈਕ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ ਜਿਸਦੇ ਤਹਿਤ ਕਸਟਮਰ ਨੂੰ 5 ਦਿਨਾਂ ਲਈ 2 ਜੀਬੀ ਡਾਟਾ ਮਿਲਦਾ ਹੈ। ਜੀਓ ਦਾ 399 ਵਾਲਾ ਰੀਚਾਰਜ ਪੈਕ ਖਰੀਦਣ ਨਾਲ ਏਜੀਓ ਕੂਪਨ ਮਿਲੇਗਾ ਜਿਸਨੂੰ 15 ਮਾਰਚ ਤੋਂ ਪਹਿਲਾਂ ਵਰਤਣਾ ਹੋਵੇਗਾ। ਪਰ ਇਸ ਲਈ ਸ਼ਰਤਾਂ ਹਨ ਕਿ ਏਜੀਓ 'ਤੇ ਤੁਹਾਨੂੰ ਘੱਟੋ ਘੱਟ 100 ਰੁਪਏ ਦੀ ਸ਼ੌਪਿੰਗ ਕਰਨੀ ਹੀ ਪਵੇਗੀ, ਜਿਸ 'ਚੋਂ ਤੁਹਾਡੇ 399 ਵੀ ਵਰਤੋਂ ਵਿਚ ਆ ਜਾਣਗੇ।