ਨਵੀਂ ਦਿੱਲੀ, 4 ਜਨਵਰੀ 2019 - ਕੇਂਦਰ ਸਰਕਾਰ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਨੋਟਾਂ ਨੂੰ ਵਰਤੋਂ ਤੋਂ ਬਾਹਰ ਕਰ ਦਿੱਤਾ ਸੀ ਤੇ ਉਸਦੀ ਜਗ੍ਹਾ ਨਵੇਂ 2 ਹਜ਼ਾਰ ਦੇ ਨੋਟ ਲਿਆਂਦੇ ਸੀ। ਪਰ ਹੁਣ 2 ਸਾਲਾਂ ਬਾਅਦ ਵਿੱਤ ਮੰਤਰਾਲੇ ਦੇ ਅਧਿਕਾਰੀ ਦਾ ਵੀਰਵਾਰ ਨੂੰ ਬਿਆਨ ਸਾਹਮਣੇ ਆਉਂਦਾ ਹੈ ਜਿਸ 'ਚ ਉਨ੍ਹਾਂ ਵੱਲੋਂ ਇਹ ਗੱਲ ਕਹੀ ਗਈ ਕਿ ੨ ਹਜ਼ਾਰ ਰੁਪਏ ਦੇ ਨੋਟਾਂ ਦੀ ਛਪਾਈ ਘਟਾ ਦਿੱਤੀ ਗਈ ਹੈ। ਅਧਿਕਾਰੀ ਮੁਤਾਬਕ 2000 ਰੁਪਏ ਦੇ ਨੋਟਾਂ ਦੀ ਛਪਾਈ ਹੁਣ ਕਾਫੀ ਘੱਟ ਕਰ ਦਿੱਤੀ ਗਈ ਹੈ ਤੇ ਇਸਨੂੰ ਹੋਰ ਵੀ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।
ਇੱਕ ਅਧਿਕਾਰੀ ਮੁਤਾਬਕ ਰਿਜ਼ਰਵ ਬੈਂਕ ਅਤੇ ਸਰਕਾਰ ਸਮੇਂ-ਸਮੇਂ ਤੇ ਕਰੰਸੀ ਦੀ ਛਪਾਈ ਦੀ ਮਾਤਰਾ ਤੇ ਫੈਸਲਾ ਕਰਦੇ ਹਨ। ਇਸਦਾ ਫੈਸਲਾ ਚਲਨ ਚ ਮੁਦਰਾ ਦੀ ਮੌਜੂਦਗੀ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ।