ਚੰਡੀਗੜ੍ਹ, 4 ਜਨਵਰੀ 2019: ਏਅਰ ਇੰਡੀਆ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਚੰਡੀਗੜ੍ਹ ਤੋਂ ਨਾਂਦੇੜ (ਹਜ਼ੂਰ ਸਾਹਿਬ) ਤੱਕ ਹਫ਼ਤੇ ਵਿੱਚ ਦੋ ਵਾਰ ਉਡਾਣ ਸ਼ੁਰੂ ਕੀਤੀ ਹੈ। ਇਸ ਸਾਲ 8 ਜਨਵਰੀ ਤੋਂ ਫਲਾਈਟ ਸ਼ੁਰੂ ਹੋ ਜਾਵੇਗੀ, ਜਿਸ ਤਹਿਤ ਚੰਡੀਗੜ੍ਹ ਤੋਂ ਨਾਂਦੇੜ ਲਈ ਦੋ ਉਡਾਣਾਂ ਚੱਲਣਗੀਆਂ।
ਫਲਾਈਟਾਂ ਦਾ ਵੇਰਵਾ ਹੇਠਾਂ ਅਨੁਸਾਰ ਹੈ:
ਫਲਾਈਟ ਨੰਬਰ 817 - ਸਵੇਰੇ 9: 10 ਵਜੇ ਚੰਡੀਗੜ੍ਹ ਤੋਂ ਚੱਲੇਗੀ ਤੇ ਸਵੇਰੇ 11:30 ਵਜੇ ਸਵੇਰੇ ਨਾਂਦੇੜ ਪਹੁੰਚੇਗੀ।
ਫਲਾਈਟ ਨੰਬਰ 818 - ਨਾਂਦੇੜ ਤੋਂ 12:05 ਵਜੇ ਚੱਲੇਗੀ ਅਤੇ ਚੰਡੀਗੜ੍ਹ ਵਿਖੇ 2:20 ਦੁਪਹਿਰ ਪਹੁੰਚੇਗੀ।