ਚੰਡੀਗੜ,01 ਫਰਵਰੀ 2019: ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਚੀਫ ਕਮਿਸ਼ਨਰ ਬੀਕੇ ਝਾਅ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਅੱਜ ਪੇਸ਼ ਕੀਤਾ ਗਿਆ ਬਜਟ ਸੰਤੁਲਿਤ ਅਤੇ ਬਿਹਤਰ ਵਿਕਾਸ ਵਾਲਾ ਬਜਟ ਹੈ। ਜਿਸ ਵਿੱਚ ਭਵਿੱਖ ਦੇ ਨਾਲ-ਨਾਲ ਮੌਜੂਦਾ ਸਮੇਂ ਦੀਆਂ ਉਮੀਦਾਂ ਵੀ ਹਨ। ਸਰਕਾਰ ਨੇ ਰਾਸ਼ਟਰ ਨਿਰਮਾਣ ਪ੍ਰਕਿਰਿਆ ਵਿੱਚ ਸ਼ਾਮਿਲ ਲੋਕਾਂ ਨੂੰ ਰਾਹਤ ਦੇਣ ਦਾ ਯਤਨ ਕੀਤਾ ਹੈ। ਝਾਅ ਸ਼ੁੱਕਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਪੀਯੂਸ਼ ਗੋਇਲ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਾਅਦ ਸਥਾਨਕ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਿੱਚ ਜੁੜੇ ਪੰਜਾਬ, ਹਰਿਆਣਾ ਅਤੇ ਚੰਡੀਗੜ•• ਦੇ ਉਦਯੋਗਪਤੀਆਂ ਦੇ ਨਾਲ ਬਜਟ ਤੇ ਚਰਚਾ ਕਰ ਰਹੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਅਤ੍ਰਿੰਮ ਬਜਟ ਵਿੱਚ ਸਮਾਜ ਦੇ ਹਰੇਕ ਵਰਗ ਨੂੰ ਰਾਹਤ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ। ਉਨ•ਾਂ ਕਿਹਾ ਕਿ ਇਸ ਬਜਟ ਤੋਂ ਜਿੱਥੇ ਐਮਐਸਐਮਈ ਖੇਤਰ ਨੂੰ ਮਜਬੂਤੀ ਮਿਲੇਗੀ ਉਥੇ ਨਵੀਂ ਟੈਕਸ ਪ੍ਰਣਾਲੀ ਨੂੰ ਜਮੀਨੀ ਪਧੱਰ ਤੇ ਲਾਗੂ ਕਰਨ ਲਈ ਕਈ ਤਰ•ਾਂ ਦੀਆਂ ਚੁਣੌਤੀਆਂ ਨਾਲ ਨਿਪਟਣਾ ਹੋਵੇਗਾ। ਉਨ•ਾਂ ਵਿਸ਼ਾ ਮਾਹਿਰਾਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਟੈਕਸ ਦੇਣ ਦੇ ਮਾਮਲੇ 'ਚ ਜਾਗਰੂਕ ਕਰਨ।
ਇਸ ਮੌਕੇ ਤੇ ਬੋਲਦੇ ਹੋਏ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰਮੈਨ ਆਰ.ਐਸ.ਸਚਦੇਵਾ ਨੇ ਕਿਹਾ ਕਿ ਬਜਟ ਵਿੱਚ ਅਸਗਿਠਤ ਖੇਤਰ ਦੇ ਕਰਮਚਾਰੀਆਂ ਦੇ ਲਈ ਤਿੰਨ ਹਜ਼ਾਰ ਰੁਪਏ ਮਹੀਨਾ ਪੈਂਸ਼ਨ, ਦੋ ਹੈਕਟੇਅਰ ਤੱਕ ਦੇ ਮਾਲਿਕ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਸਲਾਨਾਂ ਆਰਥਿਕ ਭੱਤਾ, ਆਮਦਨ ਹੱਦ ਨੂੰ ਵਧਾ ਕੇ ਪੰਜ ਲੱਖ ਰੁਪਏ ਕਰਨਾ ਇਸ ਬਜਟ ਦੇ ਚੰਗੇ ਪੱਖ ਹਨ। ਇਸ ਮੌਕੇ ਬੋਲਦੇ ਹੋਏ ਆਮਦਨ ਵਿਭਾਗ ਦੀ ਸਾਬਕਾ ਡਾਈਰੈਕਟਰ ਜਨਰਲ ਸੁਧਾ ਸ਼ਰਮਾ ਨੇ ਕਿਹਾ ਕਿ ਜੀਐਸਟੀ ਰਜਿਸਟਰਡ ਉਦਯੋਗਿਕ ਇਕਾਈਆਂ ਨੂੰ ਵਿਆਜ ਦਰਾਂ ਵਿੱਚ ਛੂਟ ਪ੍ਰਦਾਨ ਕਰਕੇ ਛੋਟੇ ਉਦਯੋਗਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦਾ ਸਵਾਗਤ ਕਰਦੇ ਹੋਏ ਪੀਐਚਡੀ ਚੈਂਬਰ ਆਫ ਕਾਮਰਸ ਦੇ ਸਾਬਕਾ ਪ੍ਰਧਾਨ ਡਾ.ਅਸ਼ੋਕ ਖੰਨਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੰਤਿਮ ਬਜਟ ਵਿੱਚ ਹਰੇਕ ਵਰਗ ਨੂੰ ਛੂਹਣ ਦਾ ਯਤਨ ਕੀਤਾ ਹੈ। ਇਸ ਮੌਕੇ ਤੇ ਬੀਕੇ ਝਾ ਅਤੇ ਟੈਕਸ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੇ ਉਦਯੋਗਪਤੀਆਂ ਅਤੇ ਹੋਰਨਾਂ ਲੋਕਾਂ ਦੀਆਂ ਵਿੱਤੀ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਟੈਕਸ ਵਿਭਾਗ ਦੇ ਪ੍ਰਸ਼ਾਸਨਿਕ ਕਮਿਸ਼ਨਰ ਰਾਮ ਮੋਹਨ ਤਿਵਾੜੀ, ਟੈਕਸ ਵਿਭਾਗ ਦੇ ਪਦ-ਅਧਿਕਾਰੀ ਕਮਿਸ਼ਨਰ ਰਾਮ ਮੋਹਨ ਸਿੰਘ, ਟੈਕਸ-ਵਣ ਦੀ ਪਿੰ੍ਰਸੀਪਲ ਕਮਿਸ਼ਨਰ ਸੁਖਵਿੰਦਰ ਖੰਨਾ, ਟੈਕਸ-ਟੂ ਦੀ ਪ੍ਰਿੰਸੀਪਲ ਕਮਿਸ਼ਨਰ ਪੂਨਮ ਕੇ ਸਿੱਧੂ, ਪੰਚਕੂਲਾ 'ਤੇ ਸ਼ਿਮਲਾ ਜੋਨ ਦੇ ਪ੍ਰਿੰਸੀਪਲ ਕਮਿਸ਼ਨਰ ਰਾਮੇਸ਼ਵਰ ਸਿੰਘ ਦੇ ਇਲਾਵਾ ਪੀਐਚਡੀ ਚੈਂਬਰ ਕਾਮਰਸ ਦੀ ਖੇਤਰੀ ਨਿਦੇਸ਼ਕ ਮਧੂ ਪਿੱਲੇ ਸਮੇਤ ਕਈ ਪਤਵੰਤੇ ਮੌਜੂਦ ਸਨ।