ਚੰਡੀਗੜ੍ਹ, 1 ਮਾਰਚ 2019 - ਭਾਰਤ ਦੀ ਇੱਕ ਪ੍ਰਾਈਵੇਟ ਫਰਮ ਦੁਆਰਾ 100 ਪ੍ਰਤੀਸ਼ਤ ਬਲਾਸਟ ਪਰੂਫ ਐਲਪੀਜੀ ਗੈਸ ਸਿਲੰਡਰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਮੰਗਲਵਾਰ ਨੂੰ ਮੁੰਬਈ 'ਚ ਭਾਰਤੀ ਫਰਮ 'ਕੌਨਫੀਡੈਂਸ ਪੈਟਰੋਲੀਅਮ ਇੰਡੀਆ ਲਿਮੀਟਡ' ਨੇ 'ਟਾਈਮ ਟੈਕਨੋਪਲਾਸਟ ਲਿਮ.' ਨਾਲ ਰਲ ਕੇ 'ਗੋ ਗੈਸ ਈਲਾਈਟ' ਅੇਲਪੀਜੀ ਸਿਲੰਡਰ ਲਾਂਚ ਕੀਤੇ ਹਨ।
ਕੰਪਨੀ ਅਨੁਸਾਰ ਇਹ ਸਲੰਡਰ 'ਬਲਾਸਟ ਪਰੂਫ' ਹਨ ਅਤੇ ਵਜ਼ਨ 'ਚ ਵੀ ਬਹੁਤ ਹਲਕੇ ਹਨ। ਕੰਪਨੀ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਇਹ ਸਿਲੰਡਰ ਭਾਰਤ 'ਚ ਥੋੜ੍ਹੇ ਮਹੀਨੇ ਪਹਿਲਾਂ ਹੀ ਲਾਂਚ ਕੀਤੇ ਗਏ ਹਨ ਤੇ ਇੰਨ੍ਹਾਂ ਨੂੰ ਕਮਰਸ਼ੀਅਲ ਕਨਜ਼ਿਊਮਰ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਬਹੁਤ ਹੀ ਜਲਦ ਇਹ ਸਿਲੰਡਰ ਭਾਰਤ ਦੇ ਹੋਰਨਾਂ ਸ਼ਹਿਰਾਂ ਤੇ ਇਲਾਕਿਆਂ 'ਚ ਵੀ ਲਾਂਚ ਕਰ ਦਿੱਤੇ ਜਾਣਗੇ।