ਨਵੀਂ ਦਿੱਲੀ, 7 ਮਾਰਚ 2019 - ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀਰਵਾਰ ਨੂੰ ਜਰਮਨ ਆਟੋ ਨਿਰਮਾਤਾ ਕੰਪਨੀ ਫੋਕਸਵੈਗਨ 'ਤੇ ਭਾਰਤ ਅੰਦਰ ਡੀਜ਼ਲ ਦੀਆਂ ਕਾਰਾਂ 'ਚ ਧੋਖਾਧੜੀ ਦੇ ਸਾਧਨ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਲਈ 500 ਕਰੋੜ ਰੁਪਏ ਦਾ ਜ਼ੁਰਮਾਨਾ ਠੋਕਿਆ ਹੈ।
ਐਨ.ਜੀ.ਟੀ. ਨੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਫੋਕਸਵੈਗਨ ਨੂੰ ਜੁਰਮਾਨੇ ਦੀ ਇਹ ਰਕਮ ਅਗਲੇ ਦੋ ਮਹੀਨਿਆਂ 'ਚ ਅਦਾ ਕਰਨੀ ਹੋਵੇਗੀ। ਦੱਸ ਦੇਈਏ ਕਿ ਐਨ.ਜੀ.ਟੀ ਨੇ ਕੰਪਨੀ 'ਤੇ ਇਹ ਜੁਰਮਾਨਾ ਕਾਰ 'ਚ ਗੈਰ-ਕਾਨੂੰਨੀ ਤੌਰ 'ਤੇ ਚਿੱਪ ਸਥਾਪਤ ਕਰਨ 'ਤੇ ਲਗਾਇਆ ਹੈ।
ਐਨਜੀਟੀ ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੀ ਬੈਂਚ ਨੇ ਕਾਰ ਨਿਰਮਾਤਾ ਨੂੰ ਇਹ ਰਕਮ ਦੋ ਮਹੀਨਿਆਂ ਦੇ ਅੰਦਰ ਜਮ੍ਹਾਂ ਕਰਵਾਉਣ ਦਾ ਨਿਰਦੇਸ਼ ਦਿੱਤਾ।