ਤਸਵੀਰ - ਟੈਲੀਗ੍ਰਾਫ
ਲੰਡਨ, 10 ਮਾਰਚ 2019 - ਪੰਜਾਬ ਨੈਸ਼ਨਲ ਬੈਂਕ ਦਾ ਸਭ ਤੋਂ ਵੱਡਾ ਘੁਟਾਲਾ ਕਰ ਜਨਤਾ ਦਾ 13 ਹਜ਼ਾਰ ਕਰੋੜ ਰੁਪਇਆ ਡਕਾਰਨ ਵਾਲਾ ਨੀਰਵ ਮੋਦੀ ਇੰਨ੍ਹੀ ਦਿਨੀਂ ਲੰਡਨ ਦੀਆਂ ਸੜਕਾਂ 'ਤੇ 9 ਲੱਖ ਦੀ ਓਸਟ੍ਰਿਚ ਹਾਈਡ' ਦੀ ਜੈਕਟ ਪਾ ਕੇ ਘੁੰਮਦਾ ਨਜ਼ਰ ਆ ਰਿਹਾ ਹੈ। ਅੰਗ੍ਰੇਜ਼ੀ ਨਿਊਜ਼ ਚੈਨਲ 'ਟੈਲੀਗ੍ਰਾਫ' ਦੇ ਪੱਤਰਕਾਰ ਨੇ ਨੀਰਵ ਮੋਦੀ ਨੂੰ ਸੜਕ 'ਤੇ ਜਾਂਦੇ ਨੂੰ ਘੇਰ ਲਿਆ ਤੇ ਉਸਤੋਂ ਭਾਰਤ 'ਚ ਕੀਤੇ ਘਪਲੇ ਬਰੇ ਸਵਾਲ ਕਰਨ ਲੱਗਾ, ਤਾਂ ਮੋਦੀ ਨੇ ਪੱਤਰਕਾਰ ਨੂੰ ਹੱਸ ਕੇ 'ਨੋ ਕੁਮੈਂਟ' ਕਹਿ ਕੇ ਖਹਿੜਾ ਛੁਡਵਾਉਣਾ ਚਾਹਿਆ।
ਨੀਰਵ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਉਹ ਆਪਣੇ ਬਦਲੇ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ। ਨੀਰਵ ਮੋਦੀ ਕੁੰਡੀਆਂ ਮੁੱਛਾਂ ਬਣਾ ਲੰਡਨ ਦੀਆਂ ਸੜਕਾਂ 'ਤੇ ਘੁੰਮਦਾ ਵੀਡੀੳ 'ਚ ਦੇਖਿਆ ਜਾ ਸਕਦਾ ਹੈ। ਜੋ ਜੈਕਟ ਨੀਰਵ ਮੋਦੀ ਨੇ ਪਹਿਨੀ ਹੈ, ਉਸਦੀ ਕੀਮਤ 'ਟੈਲੀਗ੍ਰਾਫ' ਅਨੁਸਾਰ 10 ਹਜ਼ਾਰ ਪੌਂਡ ਹੈ।
ਇਹ ਵੀ ਪਤਾ ਲੱਗਾ ਹੈ ਕਿ ਨੀਰਵ ਨੇ ਲੰਦਨ ‘ਚ ਹੀਰੇ ਦਾ ਵਪਾਰ ਸ਼ੁਰੂ ਕੀਤਾ ਹੈ ਅਤੇ ਕਰੋੜਾਂ ਦਾ ਬੰਗਲਾ ਖਰੀਦਿਆ ਹੋਇਆ ਹੈ। ਪੱਤਰਕਾਰ ਵੱਲੋਂ ਇਸ ਬਾਬਤ ਪੁੱਛੇ ਸਵਾਲ 'ਤੇ ਵੀ ਨੀਰਵ ਮੋਦੀ ਵੱਲੋਂ 'ਨੋ ਕੁਮੈਂਟ' ਕਹਿ ਕੇ ਟਾਲ ਦਿੱਤਾ ਗਿਆ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/DhruvRatheePage/videos/627731617665922/