ਨਵੀਂ ਦਿੱਲੀ, 13 ਮਾਰਚ 2019 - ਈਥੋਪੀਆ 'ਚ ਲੰਘੇ ਐਤਵਾਰ ਹੋਏ ਜਹਾਜ਼ ਹਾਦਸੇ ਤੋਂ ਬਾਅਦ ਦੁਨੀਆ ਭਰ ਦੇ ਭਾਰਤ ਸਮੇਤ ਦੁਨੀਆ ਦੇ ਕਈ ਵੱਡੇ ਦੇਸ਼ਾਂ ਤੋਂ ਨੇ ਬੋਇੰਗ 737 ਮੈਕਸ-8 ਜਹਾਜ਼ਾਂ ਦੇ ਸੰਚਾਲਨ 'ਤੇ ਰੋਕ ਲਗਾ ਦਿੱਤੀ ਹੈ।
ਇਸ ਹਾਦਸੇ 'ਚ ਚਾਰ ਭਾਰਤੀਆਂ ਸਮੇਤ 157 ਲੋਕਾਂ ਦੀ ਮੌਤ ਹੋ ਗਈ ਸੀ। ਡੀ. ਜੀ. ਸੀ. ਏ. ਨੇ ਅੱਜ ਸ਼ਾਮੀਂ 4 ਵਜੇ ਤੋਂ ਪਹਿਲਾਂ ਅਜਿਹੇ ਸਾਰੇ ਜਹਾਜ਼ਾਂ ਦੀ ਉਡਾਣ 'ਤੇ ਰੋਕ ਲਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਡੀ. ਜੀ. ਸੀ. ਏ. ਵਲੋਂ ਹੀ ਹੁਕਮ ਦਿੱਤਾ ਗਿਆ ਹੈ ਕਿ ਸ਼ਾਮੀਂ ਚਾਰ ਵਜੇ ਤੋਂ ਬਾਅਦ ਕੋਈ ਵੀ ਬੋਇੰਗ 737 ਮੈਕਸ-8 ਜਹਾਜ਼ ਭਾਰਤੀ ਹਵਾਈ ਖੇਤਰ 'ਚ ਦਾਖ਼ਲ ਨਹੀਂ ਹੋ ਸਕੇਗਾ। ਇੰਨਾ ਹੀ ਨਹੀਂ, ਸ਼ਹਿਰੀ ਹਵਾਬਾਜ਼ੀ ਸਕੱਤਰ ਨੇ ਅੱਜ ਸ਼ਾਮੀਂ ਚਾਰ ਵਜੇ ਸਾਰੀਆਂ ਏਅਰਲਾਈਨਜ਼ ਦੀ ਇੱਕ ਐਮਰਜੈਂਸੀ ਬੈਠਕ ਵੀ ਬੁਲਾਈ ਹੈ।
ਭਾਰਤ 'ਚ ਜੈੱਟ ਏਅਰਵੇਜ਼ ਅਤੇ ਸਪਾਈਸ ਜੈੱਟ ਕੋਲ ਇਸ ਮਾਡਲ ਦੇ ਕੁੱਲ 17 ਜਹਾਜ਼ ਹਨ। ਰੋਕ ਲਾਉਣ ਵਾਲੇ ਦੇਸ਼ਾਂ 'ਚ 28 ਦੇਸ਼ ਯੂਰਪ ਦੇ ਹਨ।