ਲੁਧਿਆਣਾ 30 ਅਪ੍ਰੈਲ 2019 : ਲੁਧਿਆਣਾ ਨਾਲ ਸਬੰਧਤ ਹੈਂਪਟਨ ਹੋਮਜ ਐਨ.ਐਚ-95, ਲੁਧਿਆਣਾ-ਚੰਡੀਗੜ੍ਰ੍ਹ ਰੋਡ 'ਤੇ ਨਗਰ ਨਿਗਮ ਲੁਧਿਆਣਾ ਦੀ ਹੱਦ ਅੰਦਰ, ਫੋਰਟਿਸ ਹਸਪਤਾਲ ਸਾਹਮਣੇ ਪਹਿਲੀ ਤਰ੍ਹਾਂ ਦਾ ਅਫੋਰਡੇਬਲ ਹਾਊਸਿੰਗ ਪ੍ਰੋਜੈਕਟ ਲੈ ਕੇ ਆ ਰਿਹਾ ਹੈ। ਹੈਂਪਟਨ ਹੋਮਜ 40 ਏਕੜ ਦੇ ਦਾਇਰੇ 'ਚ ਫੈਲੀ ਹੈਂਪਟਨ ਟਾਊਨਸ਼ਿਪ ਹ। ਹੈਂਪਟਨ ਹੋਮਸ 'ਚ 11 ਟਾਵਰਾਂ 'ਚ ਕੁੱਲ 1872 ਅਪਾਰਟਮੇਂਟਸ ਹੋਣਗੇ, ਜਿਨ੍ਹਾਂ 'ਚੋਂ ਹਰੇਕ 'ਚ 21 ਮੰਜਿਲਾਂ ਹੋਣਗੀਆਂ। ਇਸ ਪ੍ਰੋਜੈਕਟ 'ਚ ਅਫੋਰਡੇਬਲ ਹਾਊਸਿੰਗ ਸਕੀਮ ਹੇਠ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਲਾਭ ਲਏ ਜਾ ਸਕਣਗੇ।
ਇਸ ਦਿਸ਼ਾ 'ਚ, ਹੈਂਪਟਨ ਹੋਮਜ ਦੀ ਖਾਸੀਅਤ ਇਹ ਵੀ ਹੋਵੇਗੀ ਕਿ ਇਸਦਾ 80 ਪ੍ਰਤੀਸ਼ਤ ਹਿੱਸਾ ਹਰਿਆ-ਭਰਿਆ/ਖੁੱਲ੍ਹਾ ਹੋਵੇਗਾ। ਹੈਂਪਟਨ ਹੋਮਜ 'ਚ ਰਹਿਣ ਵਾਲੇ ਨੂੰ ਟ੍ਰੈਫਿਕ ਤੇ ਪ੍ਰਦੂਸ਼ਣ ਤੋਂ ਦੂਰ ਹਰਿਆ-ਭਰਿਆ ਇਲਾਕਾ ਮਿਲੇਗਾ, ਜਿਸ 'ਚ ਨਿਰਮਾਣ ਕਾਰਜ ਨੂੰ 20 ਪ੍ਰਤੀਸ਼ਤ ਤੱਕ ਸੀਮਿਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ, ਪ੍ਰੋਜੈਕਟ ਨੂੰ ਵਰਲਡ ਬੈਂਕ ਦੀ ਸੰਸਥਾ ਆਈਐਫਸੀ ਵੱਲੋਂ ਇਕੋ-ਫਰੈਂਡਲੀ ਵਜੋਂ ਮਾਨਤਾ ਹਾਸਿਲ ਹੈ। ਇਸ ਪ੍ਰੋਜੈਕਟ ਦੀ ਇਕ ਹੋਰ ਖਾਸੀਅਤ ਇਸਦੇ ਅੰਦਰ ਹੀ ਵਾਲਮਾਰਟ ਦਾ ਬੈਸਟ ਪ੍ਰਾਈਸ ਉਦਮ ਹੈ। ਇਸ ਨਾਲ ਇਥੋਂ ਦੇ ਨਿਵਾਸੀ ਨੂੰ ਆਪਣੇ ਘਰ ਕੋਲ ਹੀ ਉਚਿਤ ਰੇਟ 'ਤੇ ਖਰੀਦਦਾਰੀ ਕਰਨ ਦਾ ਮੌਕਾ ਮਿਲੇਗਾ। ਪ੍ਰੋਜੈਕਟ ਕੋਲ ਕਈ ਸਕੂਲ, ਹਸਪਤਾਲ ਤੇ ਮੌਜੂਦਾ ਰਿਹਾਇਸ਼ੀ ਇਲਾਕੇ ਹਨ।
ਪ੍ਰੋਜੈਕਟ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ, ਪ੍ਰੋਜੈਕਟ ਦੇ ਡਾਇਰੈਕਟਰਾਂ ਸ੍ਰੀ ਸੰਜੀਵ ਅਰੋੜਾ, ਸ੍ਰੀ ਚੰਦਰ ਸ਼ੇਖਰ ਤੇ ਸ੍ਰੀ ਹੇਮੰਤ ਸੂਦ ਨੇ ਦੱਸਿਆ ਕਿ ਹੈਂਪਟਨ ਹੋਮਜ ਲੋਕਾਂ ਦੀਆਂ ਜਿੰਦਗੀਆਂ ਨੂੰ ਪੱਧਰੀ ਜੀਵਨਸ਼ੈਲੀ ਮੁਹੱਈਆ ਕਰਵਾਉਂਦੇ ਹੋਏ ਪੰਜਾਬ 'ਚ ਅਫੋਰਡੇਬਲ ਹਾਊਸਿੰਗ ਦੇ ਖੇਤਰ 'ਚ ਇਕ ਕ੍ਰਾਂਤੀ ਲੈ ਕੇ ਆਵੇਗਾ।
ਰਿਹਾਇਸ਼ੀ ਪ੍ਰੋਜੈਕਟਾਂ ਦੀ ਲੜੀ ਹੇਠ, ਹੈਂਪਟਨ ਹੋਮਜ 'ਚ ਹੋਰ ਵੀ ਚੀਜ਼ਾਂ ਨੂੰ ਜੋੜੇਗਾ, ਜਿਨ੍ਹਾਂ 'ਚ ਜਿੰਮ, ਕਲੱਬ ਏਰੀਆ ਦੇ ਨਾਲ ਇੰਡੋਰ ਗੇਮਜ, ਡਰਾਈ ਕਲੀਨਰਜ ਤੇ ਲਾਂਡਰੀ ਸਰਵਿਸੇਜ, ਮੈਡੀਕਲ ਏਮਰਜੇਂਸੀ 'ਚ ਆਨਸਾਈਟ ਐਂਬੁਲੈਂਸ, ਮੌਕੇ 'ਤੇ ਡਿਸਪੈਂਸਰੀ, ਫਾਰਮੇਸੀ, ਖੇਡ ਸੁਵਿਧਾਵਾਂ - ਸਵੀਮਿੰਗ ਪੂਲ, ਬੈਡਮਿੰਟਨ, ਲਾਉਨ ਟੈਨਿਸ, ਬਾਸਕੇਟਬਾਲ ਤੇ ਕ੍ਰਿਕੇਟ ਵਰਗੀਆਂ ਸੁਵਿਧਾਵਾਂ ਮੁਹੱਈਆ ਹੁੰਦੀਆਂ ਹਨ।
ਪ੍ਰੋਜੈਕਟ ਦੀ ਮੈਨੇਜਮੇਂਟ ਮੁਤਾਬਿਕ, ਉਨ੍ਹਾਂ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੁਵਿਧਾਵਾਂ 'ਚ ਸਾਫ ਪੀਣ ਯੋਗ ਪਾਣੀ, ਰਸੋਈ ਸਮੇਤ ਕਮਿਊਨਿਟੀ ਹਾਲ, 24 ਘੰਟੇ ਪਾਣੀ ਦੀ ਸਪਲਾਈ, 24 ਘੰਟੇ ਸਿਕਿਓਰਿਟੀ, 24 ਘੰਟੇ ਬਿਜਲੀ, ਪਾਈਪ ਰਾਹੀਂ ਗੈਸ ਦੀ ਸਪਲਾਈ, ਜੋਗਿੰਗ ਤੇ ਸਾਈਕਲਿੰਗ ਟਰੈਕ, ਬੱਚਿਆਂ ਦੇ ਖੇਡਣ ਦਾ ਏਰੀਆ, ਯੋਗ ਕੇਂਦਰ, ਸੀਨੀਅਰ ਸਿਟੀਜਨ ਪਾਰਕ, ਟਿਊਸ਼ਨ ਸੈਂਟਰ, ਕ੍ਰੈਸ਼ ਐਂਡ ਨਰਸਰੀ, ਸਕਿਲ ਸੈਂਟਰ ਸ਼ਾਮਿਲ ਰਹੇ।
ਹੈਂਪਟਨ ਹੋਮਜ ਕੋਲ ਆਪਣੇ ਵਸਨੀਕਾਂ ਨੂੰ ਦੇਣ ਲਈ ਉਸੇ ਜਗ੍ਹਾ ਮਲਟੀਪਲੈਕਸ ਥਿਏਟਰਜ, ਸ਼ਾਪਿੰਗ ਏਰੀਆ, ਕੋ-ਵਰਕਿੰਗ ਸਪੇਸ, ਰੋਜਾਨਾ ਦੀਆਂ ਲੋੜਾਂ ਵਾਸਤੇ ਦੁਕਾਨਾਂ ਤ ਖਾਣ ਪੀਣ ਦੀ ਸੁਵਿਧਾ ਉਪਲਬਧ ਹੋਵੇਗੀ।
ਮੈਨੇਜਮੇਂਟ ਨੂੰ ਹੈਂਪਟਨ ਕੋਰਟ ਬਿਜਨੇਸ ਪਾਰਕ ਵਜੋਂ ਆਪਣੇ ਪਹਿਲੇ ਪ੍ਰੋਜੈਕਟ 'ਚ ਸਫਲਤਾ ਮਿਲੀ ਹੈ ਤੇ ਉਹ ਸਪੱਸ਼ਟ ਸੋਚ ਨਾਲ ਆਪਣਾ ਦਾਇਰਾ ਵਧਾਉਣਾ ਚਾਹੁੰਦੀ ਹੈ। ਰਿਅਲ ਅਸਟੇਟ ਖੇਤਰ ਚੁਣੌਤੀ ਨਾਲ ਭਰਪੂਰ ਹੈ ਤੇ ਕਿਸੇ ਵੀ ਕੰਪਨੀ ਵੱਲੋਂ ਪ੍ਰੋਜੈਕਟਾਂ ਨੂੰ ਵੱਡਾ ਰੂਪ ਦੇਣ ਲਈ ਉਨ੍ਹਾਂ 'ਚ ਰਿਸਰਚ ਕੀਤੀ ਜਾਣੀ ਚਾਹੀਦੀ ਹੈ। ਅਸੀਂ ਆਪਣੀ ਰਿਸਰਚ 'ਚ ਅਫੋਰਡੇਬਲ ਮੁੱਲਾਂ 'ਤੇ ਪੱਧਰੀ ਰਿਹਾਇਸ਼ੀ ਅਪਾਰਟਮੇਂਟਸ ਦੀ ਮੰਗ 'ਤੇ ਧਿਆਨ ਦਿੱਤਾ ਹੈ। ਹੈਂਪਟਨ ਹੋਮਜ ਦੇ ਕੋਲ ਵੱਡੀ ਗਿਣਤੀ 'ਚ ਬਿਜਨੇਸ ਹਾਊਸ ਹਨ, ਜਿਨ੍ਹਾਂ 'ਚ ਕੰਮ ਕਰਨ ਵਾਲੇ ਮੁਲਾਜਮ ਸਹੀ ਵਿਕਲਪ ਮਿੱਲਣ 'ਤੇ ਸਾਫ ਤੌਰ ਨਾਲ ਆਪਣੇ ਕੰਮਾਂ ਦੇ ਨੇੜੇ ਰਹਿਣਾ ਪਸੰਦ ਕਰਨਗੇ।
ਹੈਂਪਟਨ ਹੋਮਜ ਜਗ੍ਹਾ ਦੇ ਮੁੱਖ ਫਾਇਦੇ ਲੋਕਾਂ ਸਾਹਮਣੇ ਲਿਆ ਰਹੀ ਹੈ। ਇਹ ਪ੍ਰੋਜੈਕਟ ਚੰਡੀਗੜ੍ਹ ਰੋਡ 'ਤੇ ਸਥਿਤ ਹੈ ਅਤੇ ਨੈਸ਼ਨਲ ਹਾਈਵੇ ਤੋਂ ਇਸ 'ਚ ਪ੍ਰਵੇਸ਼ ਹੁੰਦਾ ਹੈ, ਜਿਹੜਾ ਸ਼ਹਿਰ 'ਚ ਸੱਭ ਤੋਂ ਨਜਦੀਕ ਹਾਊਸਿੰਗ ਪ੍ਰੋਜੈਕਟ ਹੈ, ਜਿਨ੍ਹਾਂ 'ਚ ਜਾਣ ਦਾ ਰਸਤਾ ਹਮੇਸ਼ਾ ਇਕ ਮੁੱਦਾ ਰਹਿੰਦਾ ਹੈ।
ਹੈਂਪਟਨ ਹੋਮਜ ਦੀ ਮੈਨੇਜਮੇਂਟ ਨੇ ਅੱਗੇ ਦੱਸਿਆ ਕਿ ਪ੍ਰੋਜੈਕਟ ਨੂੰ ਸ਼ੁਰੂਆਤੀ ਪੱਧਰ 'ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ। ਹੈਂਪਟਨ ਹੋਮਜ ਦਾ ਨਾਅਰਾ ਖੁਸ਼ੀਆਂ ਦਾ ਰਸਤਾ ਖੋਲ੍ਹਣਾ ਹੈ।