ਨਵੀਂ ਦਿੱਲੀ, 14 ਜੂਨ 2019 - ਕੇਂਦਰ ਨੇ ਈ.ਐਸ.ਆਈ ਯੋਜਨਾ ਦੇ ਤਹਿਤ ਕੀਤੇ ਜਾਣ ਵਾਲੇ ਯੋਗਦਾਨ ਨੂੰ ਤਨਖਾਹ ਦੇ 6.5 ਫੀਸਦੀ ਤੋਂ ਘਟਾਕੇ 4 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਰੁਜ਼ਗਾਰ ਦਾ ਯੋਗਦਾਨ 4.75 ਫੀਸਦੀ ਤੋਂ 3.25 ਫੀਸਦੀ ਅਤੇ ਕਰਮਚਾਰੀਆਂ ਦਾ ਯੋਗਦਾਨ 1.75 ਫੀਸਦੀ ਤੋਂ ਘਟਾਕੇ 0.75 ਫੀਸਦੀ ਰਹਿ ਜਾਵੇਗਾ। ਇਹ ਬਦਲਾਅ ੧ ਜੁਲਾਈ ਤੋਂ ਲਾਗੂ ਹੋਵੇਗਾ।
ਕੇਂਦਰ ਦੇ ਇਸ ਫੈਸਲੇ ਨਾਲ ਕਰੀਬ 3.6 ਕਰੋੜ ਕਰਮੀ ਤੇ 12.85 ਲੱਖ ਰੁਜ਼ਗਾਰਦਾਤਾਵਾਂ ਨੂੰ ਰਾਹਤ ਮਿਲੇਗੀ। ਈਐਸਆਈ ਦੇ ਤਹਿਤ ਆਉਣ ਵਾਲੇ ਨਿੱਜੀ ਖੇਤਰ ਦੇ ਕਰਮਚਾਰੀਆਂ ਦੀ ਤਨਖਾਹ ਤੋਂ ਘੱਟ ਕਟੌਤੀ ਹੋਵੇਗੀ। ਜੇਕਰ ਦਸ ਹਜ਼ਾਰ ਰੁਪਏ ਲੈਣ ਵਾਲੇ ਕਰਮਚਾਰੀ ਦੀ ਪ੍ਰਤੀ ਮਹੀਨਾ ਕਟੌਤੀ ਪਹਿਲੇ 175 ਰੁਪਏ ਹੋ ਰਹੀ ਸੀ ਤਾਂ ਹੁਣ ਇਹ ਸਿਰਫ 75 ਰੁਪਏ ਹੀ ਪ੍ਰਤੀ ਮਹੀਨਾ ਹੋਵੇਗੀ।