ਨਵੀਂ ਦਿੱਲੀ, 5 ਜੁਲਾਈ 2019 - ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕਰਦਿਆਂ ਕਹੀਆਂ ਗਈਆਂ ਅਹਿਮ ਗੱਲਾਂ ਹੇਠ ਪੜ੍ਹੋ :-
1. ਸਲਾਨਾ 400 ਕਰੋੜ ਤੱਕ ਟਰਨਓਵਰ ਵਾਲੀਆਂ ਕੰਪਨੀਆਂ ਨੂੰ 25 ਫੀਸਦ ਕੌਰਪੋਰੇਟ ਟੈਕਸ ਦੇਣ ਹੋਏਗਾ।
2. ਇਲੈਕਟ੍ਰਿਕ ਵਾਹਨ ਖਰੀਦਣ 'ਤੇ ਕਰੀਬ ਡੇਢ ਲੱਖ ਰੁਪਏ ਦੀ ਮਿਲੇਗੀ ਛੂਟ। ਜੀ.ਐਸ.ਟੀ. 12 ਫ਼ੀਸਦੀ ਤੋਂ ਘੱਟ ਕੇ 5 ਫ਼ੀਸਦੀ - ਵਿੱਤ ਮੰਤਰੀ
3. ਰਿਟਰਨ 'ਚ ਪੈਨ ਤੇ ਆਧਾਰ ਕਾਰਡ ਦੋਵੇਂ ਚੱਲਣਗੇ, ਆਧਾਰ ਕਾਰਡ ਨਾਲ ਵੀ ਭਰੀ ਜਾ ਸਕੇਗੀ ਰਿਟਰਨ
4. ਘਰ ਵੇਚਕੇ ਸਟਾਰਟਅਪ 'ਚ ਨਿਵੇਸ਼ ਕਰਨ ਵਾਲਿਆਂ ਨੂੰ ਮਿਲੇਗੀ ਟੈਕਸ 'ਚੋਂ ਛੂਟ।