ਡਾ. ਇੰਦਰਜੀਤ ਸਿੰਘ, ਡਾਇਰੈਕਟਰ ਐਨੀਮਲ ਹਸਬੈਂਡਰੀ
ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 7 ਜੁਲਾਈ 2019 - ਪੰਜਾਬ ਅੰਦਰ ਡੇਅਰੀ ਉਤਪਾਦ 'ਚ ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ਅਤੇ ਵੱਖ ਵੱਖ ਨਸਲਾਂ ਨਾਲ ਪੰਜਾਬ ਦੇ ਕੋਨੇ ਕੋਨੇ 'ਚ ਬੈਠੇ ਕਿਸਾਨਾਂ ਦਾ ਤਾਰੁਫ ਕਰਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਹਰ ਮਹੀਨੇ ਬਲਾਕ ਪੱਧਰ 'ਤੇ ਦੁੱਧ ਚੁਆਈ ਮੁਕਾਬਲੇ ਕਰਾੳਣ ਦਾ ਫੈਸਲਾ ਕੀਤਾ ਹੈ ।
ਡਾ. ਇੰਦਰਜੀਤ ਸਿੰਘ, ਡਾਇਰੈਕਟਰ ਐਨੀਮਲ ਹਸਬੈਂਡਰੀ ਨੇ ਦੱਸਿਆ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪੇਂਡੂ ਵਿਕਾਸ ਤੇ ਪੰਚਾਇਤਾਂ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਮੰਤਰੀ, ਪੰਜਾਬ ਦੀ ਪ੍ਰੇਰਨਾ ਸਦਕਾ ਪੰਜਾਬ ਪਸ਼ੂ ਪਾਲਣ ਵਿਭਾਗ ਵੱਲੋਂ ਇੰਨ੍ਹਾਂ ਮੁਕਾਬਲਿਆਂ 'ਚ ਨਸਲਦਾਰ ਮੱਝਾਂ, ਗਾਵਾਂ, ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਕਰਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ 147 ਬਲਾਕਾਂ 'ਚ ਪਸ਼ੂਆਂ ਦੀਆਂ ਨਸਲਾਂ ਦੇ ਦੁੱਧ ਚੁਆਈ ਮੁਕਾਬਲੇ ਹਰ ਮਹੀਨੇ ਦੇ ਦੂਜੇ ਮੰਗਲਵਾਰ ਤੇ ਬੁੱਧਵਾਰ ਨੂੰ ਕਰਾਏ ਜਾਇਆ ਕਰਨਗੇ। ਇੰਨ੍ਹਾਂ ਪਸ਼ੂਆਂ ਦੀਆਂ ਨਸਲਾਂ 'ਚ ਹੇਠ ਲਿਖੇ ਨਸਲਦਾਰ ਪਸ਼ੂ ਸ਼ਾਮਲ ਹਨ :-
- ਮੁਰਹਾ ਅਤੇ ਮੁਰਹਾ ਗ੍ਰਡਿਡ ਨਸਲ ਦੀਆਂ ਮੱਝਾਂ (16 ਕਿੱਲੋ ਅਤੇ ਉਸ ਤੋਂ ਵੱਧ)
- ਨੀਲੀ ਰਾਵੀ ਅਤੇ ਨੀਲੀ ਰਾਵੀ ਗ੍ਰੇਡਿਡ ਨਸਲ ਦੀਆਂ ਮੱਝਾਂ (14 ਕਿੱਲੋ ਅਤੇ ਉਸ ਤੋਂ ਵੱਧ)
- ਸਾਹੀਵਾਲ ਅਤੇ ਹੋਰ ਦੇਸੀ ਨਸਲ ਦੀਆਂ ਗਾਵਾਂ (12 ਕਿੱਲੋ ਅਤੇ ਉਸ ਤੋਂ ਵੱਧ)
- ਐਚ.ਐਫ. ਅਤੇ ਐਚ.ਐਫ. ਕਰਾਸ ਗਾਵਾਂ (30 ਕਿੱਲੋ ਤੇ ਉਸ ਤੋਂ ਵੱਧ
- ਜਰਸੀ ਅਤੇ ਜਰਸੀ ਕਰਾਸ ਗਾਵਾਂ (16 ਕਿੱਲੋ ਅਤੇ ਉਸ ਤੋਂ ਵੱਧ)
- ਬੱਕਰੀਆਂ - ਕੋਈ ਵੀ ਨਸਲ (2.5 ਕਿੱਲੋ ਅਤੇ ਉਸ ਤੋਂ ਵੱਧ)
ਇੰਨ੍ਹਾਂ ਮੁਕਾਬਲਿਆਂ 'ਚ ਭਾਗ ਲੈਣ ਲਈ ਕਿਸਾਨ ਭਰਾ ਆਪਣੇ ਨੇੜਲੇ ਪਸ਼ੂ ਸੰਸਥਾ ਜਾਂ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਨਾਲ ਹੇਠ ਦਿੱਤੇ ਗਏ ਫੋਨ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।