ਨਵੀਂ ਦਿੱਲੀ, 6 ਜੁਲਾਈ 2019 - ਕਰਜ਼ਾ ਵਸੂਲੀ ਟ੍ਰਿਬਿਊਨਲ (ਡੀ ਆਰ ਟੀ) ਨੇ ਨੀਰਜ ਮੋਦੀ ਅਤੇ ਉਨ੍ਹਾਂ ਦੀਆਂ ਕੰਪਨੀਆਂ ਨੂੰ ਪੰਜਾਬ ਨੈਸ਼ਨਲ ਬੈਂਕ ਅਤੇ ਹੋਰਨਾਂ ਨੂੰ 7,300 ਕਰੋੜ ਰੁਪਏ ਦੇਣ ਦਾ ਹੁਕਮ ਦਿੱਤਾ ਹੈ।
ਡੀ ਆਰ ਟੀ ਨੇ ਇਕ ਰਿਕਵਰੀ ਸਰਟੀਫਿਕੇਟ ਜਾਰੀ ਕੀਤਾ ਹੈ ਜਿਸ ਦੇ ਆਧਾਰ 'ਤੇ ਜੇ ਲੋੜ ਪਈ ਤਾਂ ਬੈਂਕ ਦਾ ਰਿਕਵਰੀ ਅਫਸਰ ਨੀਰਵ ਮੋਦੀ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਪ੍ਰਵਾਨਗੀ ਦੇ ਸਕਦਾ ਹੈ। ਹਾਲ ਹੀ ਵਿਚ ਹੀਰਾ ਵਪਾਰੀ ਨੀਰਵ ਮੋਦੀ ਲੰਡਨ ਦੀ ਜੇਲ੍ਹ ਵਿਚ ਬੰਦ ਹੈ।