ਨਵੀਂ ਦਿੱਲੀ, 11 ਜੁਲਾਈ 2019 - ਅਮਰੀਕੀ ਮੈਂਬਰ ਪਾਰਲੀਮੈਂਟਾਂ ਨੇ ਗ੍ਰੀਨ ਕਾਰਡ ਜਾਰੀ ਕਰਨ ਨੂੰ ਲੈ ਕੇ ਮੌਜੂਦਾ ਸੱਤ ਪ੍ਰਤੀਸ਼ਤ ਦੀ ਸੀਮਾ ਨੂੰ ਹਟਾਉਣ ਦੇ ਉਦੇਸ਼ ਨਾਲ ਬੁੱਧਵਾਰ ਨੂੰ ਪਾਰਲੀਮੈਂਟ 'ਚ ਇੱਕ ਬਿੱਲ ਪਾਸ ਕੀਤਾ। ਜਿਸ ਨਾਲ ਹਜ਼ਾਰਾਂ ਭਾਰਤੀਆਂ ਨੂੰ ਲਾਭ ਮਿਲੇਗਾ। ਇਸ ਨਾਲ ਆਈ.ਟੀ ਪ੍ਰੋਫੈਸ਼ਨਲ ਭਾਰਤੀਆਂ ਨੂੰ ਅਮਰੀਕਾ 'ਚ ਪੱਕੇ ਤੌਰ 'ਤੇ ਰਹਿਣ ਅਤੇ ਕੰਮ ਕਰਨ ਦੀ ਆਗਿਆ ਮਿਲੇਗੀ।
ਮਜੂਦਾ ਸਿਸਟਮ ਅਨੁਸਾਰ ਅਮਰੀਕਾ ਨੇ ਇੱਕ ਸਾਲ ਅੰਦਰ ਪਰਿਵਾਰ ਅਧਾਰਿਤ ਪ੍ਰਵਾਸੀ ਵੀਜ਼ੇ ਦੇਣ ਦੀ ਸੰਖਿਆ ਸੀਮਤ ਕਰ ਦਿੱਤੀ ਹੈ। ਹੁਣ ਤੱਕ ਦੇ ਬਿੱਲ ਮੁਤਾਬਕ ਅਜਿਹੇ ਵੀਜ਼ੇ ਸਿਰਫ 7 ਫੀਸਦ ਤੱਕ ਹੀ ਦਿੱਤੇ ਜਾ ਸਕਦੇ ਨੇ, ਪਰ ਨਵੇਂ ਪਾਸ ਹੋਏ ਬਿਲ ਨਾਲ ਹੁਣ ਇਹ ਦਰ 15 ਪ੍ਰਤੀਸ਼ਤ ਕਰ ਦਿੱਤੀ ਗਈ ਹੈ।
ਭਾਰਤੀਆਂ ਨੂੰ ਕੀ ਹੋਏਗਾ ਲਾਭ ?
ਇਸ ਬਿਲ ਦੇ ਪਾਸ ਹੋਣ ਦੇ ਨਾਲ ਅਮਰੀਕਾ 'ਚ ਨੌਕਰੀ ਦੇ ਅਧਾਰ 'ਤੇ ਮਿਲਣ ਵਾਲੀ ਟੈਮਪਰੇਰੀ ਰੈਜ਼ੀਡੈਂਸੀ ਸਬੰਧੀ ਸੀਮਾ ਖਤਮ ਹੋ ਜਾਏਗੀ। ਮੌਜੂਦਾ ਨਿਯਮਾਂ ਅਨੁਸਾਰ ਇੱਕ ਸਾਲ 'ਚ ਅਧਿਕਾਰਤ 1 ਲੱਖ 40 ਹਜ਼ਾਰ ਗ੍ਰੀਨ ਕਾਰਡ ਹੀ ਜਾਰੀ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਕਿਸੇ ਵੀ ਇੱਕ ਦੇਸ਼ ਤੋਂ 9800 ਨਾਗਰਿਕਾਂ ਨੂੰ ਇੱਕ ਸਾਲ 'ਚ ਟੈਮਪਰੇਰੀ ਨਾਗਰਿਕਤਾ ਨਹੀਂ ਦਿੱਤੀ ਜਾ ਸਕਦੀ।