ਰਿਜ਼ਰਵ ਬੈਂਕ ਨੇ ਰੈਪੋ ਰੇਟ 'ਚ ਕੀਤੀ ਹੋਰ ਕਟੌਤੀ
ਨਵੀਂ ਦਿੱਲੀ, 7 ਅਗਸਤ, 2019 - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰੈਪੋ ਰੇਟ 'ਚ 0.35 ਫ਼ੀਸਦੀ ਦੀ ਕਟੌਤੀ ਕੀਤੀ ਹੈ। ਰੈਪੋ ਰੇਟ ਦੀ ਨਵੀਂ ਦਰ 5.40 ਫ਼ੀਸਦੀ ਹੋ ਗਈ ਹੈ, ਜਿਹੜੀ ਕਿ ਪਹਿਲਾਂ 5.75 ਫ਼ੀਸਦੀ ਸੀ। ਆਰ. ਬੀ. ਆਈ. ਨੇ ਲਗਾਤਾਰ ਚੌਥੀ ਵਾਰ ਦਰਾਂ 'ਚ ਕਟੌਤੀ ਕੀਤੀ ਹੈ।
ਰੈਪੋ ਰੇਟ ਘੱਟ ਹੋਣ ਤੋਂ ਬਾਅਦ ਘਰ, ਕਾਰ ਅਤੇ ਪਰਸਨਲ ਲੋਨ ਸਮੇਤ ਹਰ ਪ੍ਰਕਾਰ ਦੇ ਕਰਜ਼ੇ ਸਸਤੇ ਹੋਣ ਦੀ ਉਮੀਦ ਹੈ।
ਰਿਜ਼ਰਵ ਬੈਂਕ ਦੀ ਕਟੌਤੀ ਤੋਂ ਬਾਅਦ ਰਿਵਰਸ ਰੈਪੋ ਰੇਟ 5.15 ਫ਼ੀਸਦੀ ਹੋ ਗਿਆ ਹੈ।