ਚੰਡੀਗੜ੍ਹ, 19 ਅਗਸਤ, 2019 : 3.7 ਕਰੋੜ ਦੀ ਆਬਾਦੀ ਵਾਲਾ ਕਨੇਡਾ 2021 ਦੇ ਅੰਤ ਤੱਕ 10 ਲੱਖ ਪ੍ਰਵਾਸੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਿਹਾ ਹੈ।
10 ਲੱਖ ਪ੍ਰਵਾਸੀਆਂ ਨੂੰ ਜੋੜਨ ਲਈ, ਕੈਨੇਡਾ ਨੂੰਤਕਰੀਬਨ 3.50 ਲੱਖ ਪ੍ਰਵਾਸੀ, ਆਪਣੀ ਆਬਾਦੀ ਦਾ 1 ਪ੍ਰਤੀਸ਼ਤ ਸਾਲ 2019, 2020 ਅਤੇ 2021 ਵਿਚ ਸ਼ਾਮਲ ਕਰਨ ਦੀ ਜ਼ਰੂਰਤ ਹੋਏਗੀ। ਇਸ ਵੇਲੇ ਹਰ ਪੰਜ ਵਿੱਚੋਂ ਇੱਕ ਕੈਨੇਡੀਅਨ ਪ੍ਰਵਾਸੀ ਹੈ ਅਤੇ 1990 ਤੋਂ 60 ਲੱਖ ਤੋਂ ਵੱਧ ਪ੍ਰਵਾਸੀ ਦੇਸ਼ ਵਿੱਚ ਪਹੁੰਚੇ ਹਨ।