ਬੰਗਲੁਰੂ, 30 ਅਗਸਤ 2019 - ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠਲੇ ਇਨਵੈਸਟ ਪੰਜਾਬ ਦੇ ਵਫ਼ਦ ਨੇ ਸ਼ੁੱਕਰਵਾਰ ਨੂੰ ਬੰਗਲੁਰੂ ਵਿਖੇ ਇਨਫੋਸਿਸ ਦੇ ਸਹਿ-ਬਾਨੀ ਅਤੇ ਨਾਨ-ਐਗਜ਼ੀਕਿਊਟਿਵ ਚੇਅਰਮੈਨ ਨੰਦਨ ਨੀਲਕਾਨੀ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ’ਚ ਇਨਵੈਸਟ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਵੀ ਹਾਜ਼ਰ ਸਨ।
ਸ੍ਰੀ ਨੀਲਕਾਨੀ ਨਾਲ ਬੈਠਕ 'ਚ ਮੁਹਾਲੀ ਵਿਖੇ ਆਈ.ਟੀ ਸਰਵਿਸਿਜ਼ ਢਾਂਚਾ ਵਿਕਸਤ ਕਰਨ ਬਾਰੇ ਚਰਚਾ ਕੀਤੀ ਗਈ। ਇਸ ਮਗਰੋਂ ਵਫ਼ਦ ਵੱਲੋਂ ਵੋਲਵੋ ਗਰੁੱਪ ਦੇ ਪ੍ਰਧਾਨ ਤੇ ਐਮ.ਡੀ. ਕਮਲ ਬਾਲੀ ਨਾਲ ਮੀਟਿੰਗ ਕੀਤੀ ਅਤੇ ਵੋਲਵੋ ਦੇ ਡਿਜ਼ਾਈਨ ਸੈਂਟਰ ਅਤੇ ਡਰਾਈਵਰਾਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹਣ ਬਾਰੇ ਗੱਲਬਾਤ ਕੀਤੀ ਗਈ।