ਚੰਡੀਗੜ੍ਹ, 16 ਸਤੰਬਰ 2019 - ਬੈਂਕ ਯੂਨੀਅਨਾਂ ਨੇ 2 ਦਿਨ 26 ਤੋਂ 27 ਸਤੰਬਰ ਤੱਕ ਬੈਂਕ ਹੜਤਾਲ ਦਾ ਐਲਾਨ ਕੀਤਾ ਹੈ। 28 ਸਤੰਬਰ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ ਅਤੇ 29 ਸਤੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।
ਬੈਂਕ ਅਫਸਰਾਂ ਦੀਆਂ ਚਾਰ ਯੂਨੀਅਨਾਂ ਨੇ 26 ਸਤੰਬਰ ਤੋਂ ਦੋ ਦਿਨਾਂ ਹੜਤਾਲ ਦਾ ਐਲਾਨ ਕੀਤਾ ਹੈ। ਯੂਨੀਅਨ ਨੇ ਹੜਤਾਲ ਵਿਚ ਬੈਂਕਾਂ ਦੇ ਰਲੇਵੇਂ ਦੇ ਵਿਰੋਧ ਦੇ ਨਾਲ ਹੀ 11ਵਾਂ ਵੇਤਨ ਸਮਝੌਤਾਂ ਲਾਗੂ ਕਰਨ ਦੀ ਮੰਗ ਕੀਤੀ ਹੈ। ਭਾਵ ਬੈਂਕ 26 ਤੋਂ 29 ਸਤੰਬਰ ਤੱਕ 4 ਦਿਨ ਲਈ ਬੰਦ ਰਹਿਣ ਵਾਲੇ ਹਨ। ਇਸ ਵਿਚ ਜੇਕਰ ਬੈਂਕ ਨਾਲ ਜੋੜਿਆ ਕੋਈ ਵੀ ਕੰਮ ਕਰਨਾ ਹੈ ਤਾਂ ਪਹਿਲਾਂ ਹੀ ਕਰ ਲਓ।