ਮੁੰਬਈ, 18 ਸਤੰਬਰ 2019 - ਮੁੰਬਈ 'ਚ ਇੱਕ ਨਬਾਲਗ ਵਿਦਿਆਰਥੀ ਨੇ ਆਪਣੀ ਹੀ ਟਿਊਸ਼ਨ ਟੀਚਰ ਦੇ ਕਿਰਚ ਮਾਰ ਕੇ ਉਸਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ 12 ਸਾਲਾ ਬੱਚੇ ਦੀ ਮਾਂ ਨੇ 30 ਸਾਲਾ ਟਿਊਸ਼ਨ ਟੀਚਰ ਤੋਂ ਕੁਝ ਉਧਾਰ 'ਤੇ ਪੈਸੇ ਮੰਗੇ ਸੀ ਪਰ ਟੀਚਰ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਬਹਿਸਬਾਜ਼ੀ ਹੋ ਗਈ ਤੇ ਬੱਚੇ ਨੇ ਗੁੱਸੇ 'ਚ ਆ ਕੇ ਟੀਚਰ ਦੇ ਹੀ ਚਾਕੂ ਖੋਭ ਦਿੱਤਾ।
ਟੀਚਰ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਆਇਸ਼ਾ ਨਾਮੀ ਲੇਡੀ ਟੀਚਰ ਦੀ ਮੌਤ ਹੋ ਗਈ। ਪੁਲਿਸ ਨੇ ਨਾਬਾਲਗ ਬੱਚੇ ਨੂੰ ਹਿਰਾਸਤ ਵਿਚ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।