ਨਵੀਂ ਦਿੱਲੀ, 24 ਸਤੰਬਰ 2019 - ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ. ਬੈਂਕ) 'ਤੇ ਕਾਰਜਸ਼ੀਲ ਪਾਬੰਦੀਆਂ ਲਗਾ ਦਿੱਤੀਆਂ ਹਨ। ਜਿਸ ਦੇ ਨਤੀਜੇ ਵਜੋਂ ਵਿੱਤੀ ਰਾਜਧਾਨੀ ਵਿਚ ਇਸ ਦੀਆਂ ਸ਼ਾਖਾਵਾਂ ਦੇ ਬਾਹਰ ਹਫੜਾ-ਦਫੜੀ ਮਚ ਗਈ।
ਆਰ.ਬੀ.ਆਈ ਦੇ ਪੀ.ਐਮ.ਸੀ ਬੈਂਕ ਨੂੰ ਨਿਰਦੇਸ਼ਾਂ ਅਨੁਸਾਰ,ਹੁਣ ਇਸਦੇ ਖਾਤਾਧਾਰਕ ਅਗਲੇ ਛੇ ਮਹੀਨਿਆਂ ਤੱਕ ਸਿਰਫ 1 ਹਜ਼ਾਰ ਰੁਪਏ ਹੀ ਕਢਵਾ ਸਕਣਗੇ। ਅਤੇ ਬੈਂਕ ਨੂੰ ਕੋਈ ਨਵਾਂ ਲੋਨ ਵਗੈਰਾ ਦੇਣ ਦੀ ਵੀ ਆਗਿਆ ਨਹੀਂ ਹੈ।