← Go Back
ਇੰਡਸਟਰੀ ਦੀਆਂ ਮੁਲਾਜ਼ਮ ਬੱਸਾਂ ’ਤੇ ਮੋਟਰ ਵ੍ਹੀਕਲ ਟੈਕਸ ਹੋਇਆ ਮੁਆਫ ਚੰਡੀਗੜ੍ਹ, 30 ਸਤੰਬਰ : ਪੰਜਾਬ ’ਚ ਇੰਡਸਟਰੀ ਨੂੰ ਵੱਡਾ ਲਾਭ ਦੇਣ ਵਾਲੇ ਇਕ ਵੱਡੇ ਫੈਸਲੇ ਤਹਿਤ ਰਾਜ ਸਰਕਾਰ ਨੇ ਇੰਡਸਟਰੀ ਦੀਆਂ ਉਹਨਾਂ ਬੱਸਾਂ ਦਾ ਮੋਟਰ ਵ੍ਹੀਕਲ ਟੈਕਸ ਮੁਆਫ ਕਰ ਦਿੱਤਾ ਹੈ ਜੋ ਮੁਲਾਜ਼ਮਾਂ ਨੂੰ ਉਹਨਾਂ ਦੇ ਇੰਡਸਟਰੀ ਤੱਕ ਲੈ ਕੇ ਆਉਂਦੀਆਂ ਤੇ ਲਿਜਾਂਦੀਆਂ ਹਨ ਪਰ ਨਾਲ ਹੀ ਸ਼ਰਤ ਰੱਖ ਦਿੱਤੀ ਹੈ ਕਿ ਇਹ ਬੱਸਾਂ ਪੰਜਾਬ ’ਚ ਰਜਿਸਟਰਡ ਹੋਣੀਆਂ ਚਾਹੀਦੀਆਂ ਹਨ। ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਕ ਨੋਟੀਫਿਕੇਸ਼ਨ ਅਨੁਸਾਰ ਮੁਲਾਜ਼ਮ ਢੋਹ ਰਹੀਆਂ ਉਦਯੋਗਾਂ ਦੀਆਂ ਬੱਸਾਂ (ਜੋ ਪੰਜਾਬ ਵਿਚ ਰਜਿਸਟਰਡ ਹਨ) ’ਤੇ ਮੋਟਰ ਵ੍ਹੀਕਲ ਟੈਕਸ ਮੁਆਫ ਕਰ ਦਿੱਤਾ ਗਿਆ ਹੈ।
Total Responses : 189