ਮੋਹਾਲੀ, 16 ਨਵੰਬਰ 2019 - ਏਅਰ ਇੰਡੀਆ ਦੀ ਚੰਡੀਗੜ੍ਹ ਤੋਂ ਧਰਮਸ਼ਾਲਾ ਲਈ ਪਹਿਲੀ ਉਡਾਣ ਅੱਜ ਤੋਂ ਸ਼ੁਰੂ ਹੋ ਗਈ ਹੈ। ਫਲਾਈਟ ਏ.ਆਈ-9 ਆਈ 813 ਸਵੇਰ 9.19 ਵਜੇ 39 ਯਾਤਰੂਆਂ ਨੂੰ ਧਰਮਸ਼ਾਲਾ ਤੋਂ ਚੰਡੀਗੜ੍ਹ ਲੈ ਕੇ ਪਹੁੰਚੀ ਅਤੇ 9.38 'ਤੇ 1 ਬੱਚੇ ਸਣੇ 31 ਯਾਤਰੂਆਂ ਨੂੰ ਲੈ ਕੇ ਵਾਪਸ ਰਵਾਨਾ ਹੋਈ।
ਇਸ ਮੌਕੇ ਹਵਾਈ ਅੱਡੇ 'ਤੇ ਮੌਜੂਦ ਤਮਾਮ ਯਾਤਰੀ ਇਸ ਫਲਾਈਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਤੇ ਖੁਸ਼ ਸਨ। ਕਿਉਂਕਿ ਇਸ ਫਲਾਈਟ ਚੰਡੀਗੜ੍ਹ ਨੂੰ ਸਾਰੇ ਧਾਰਮਿਕ ਸਥਾਨਾਂ ਨਾਲ ਜੋੜਦੀ ਹੈ। ਜਿਸ 'ਚ ਹਿਮਾਚਲ ਪ੍ਰਦੇਸ਼ 'ਚ ਸਥਿਤ ਧਾਰਮਿਕ ਮੰਦਿਰਾਂ ਦੇ ਦਰਸ਼ਨ ਕਰਨੇ ਸੌਖੇ ਹੋਏ ਹਨ।
ਪਹਿਲੀ ਉਡਾਣ ਦੇ ਮੱਦੇਨਜ਼ਰ, ਚੰਡੀਗੜ੍ਹ ਵਿਖੇ ਚੈੱਕ ਇਨ ਕਾਉਂਟਰਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਸਾਰੇ ਯਾਤਰੀਆਂ ਨੂੰ ਗੁਲਾਬ ਦਾ ਫੁੱਲ ਅਤੇ ਲੱਡੂ ਵੰਡ ਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਸੀਨੀਅਰ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ। ਜਿੰਨ੍ਹਾਂ 'ਚ ਸੁਨੀਲ ਦੱਤ ਸੀਈਓ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ, ਐਮ.ਆਰ. ਸਤਪਾਲ ਗੁਪਤਾ ਐਮ.ਸੀ.ਏ ਦੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਲਈ ਸਲਾਹਕਾਰ ਕਮੇਟੀ, ਸ੍ਰੀ ਸੰਜੀਵ ਕੁਮਾਰ ਚੀਫ ਇਮੀਗ੍ਰੇਸ਼ਨ ਅਫਸਰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਮੁਹਾਲੀ, ਐਮਆਰ ਦੀਪਰਜਯ ਵੈਪ ਸੀਆਈਐਸਐਫ ਇੰਚਾਰਜ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਉਚੇਚੇ ਤੌਰ 'ਤੇ ਪਹੁੰਚੇ। ਇਨ੍ਹਾਂ ਸ਼ਖਸੀਅਤਾਂ ਦੁਆਰਾ ਪਹਿਲੇ 4 ਯਾਤਰੀਆਂ ਨੂੰ ਬੋਰਡਿੰਗ ਪਾਸ ਆਪਣੇ ਹੱਥੀਂ ਦਿੱਤੇ ਗਏ।