ਚੰਡੀਗੜ੍ਹ, 10 ਮਾਰਚ 2020 - ਕੋਰੋਨਾ ਵਾਇਰਸ ਕਾਰਨ ਕਤਰ ਏਅਰਵੇਜ਼ ਦੀਆਂ ਉਡਾਣਾਂ ਬੰਦ ਹੋਣ ਬਾਰੇ ਫਲਾਈ ਅੰਮ੍ਰਿਤਸਰ ਗਰੁੱਪ ਅਤੇ ਪੇਜ 'ਤੇ ਕਾਫੀ ਯਾਤਰੀਆਂ ਦੁਆਰਾ ਸਵਾਲ ਪੁੱਛੇ ਜਾ ਰਹੇ ਹਨ। ਜਿੰਨ੍ਹਾਂ ਦੇ ਜਵਾਬ ਵਜੋਂ ਫਲਾਈ ਅੰਮ੍ਰਿਤਸਰ ਨੇ ਫੇਸਬੁੱਕ ਰਾਹੀਂ ਯਾਤਰੀਆਂ ਨੂੰ ਸੂਚਿਤ ਕੀਤਾ ਹੈ। ਜਿਸ 'ਚ ਲਿਖਿਆ ਗਿਆ ਹੈ ਕਿ ਕਤਰ ਏਅਰਵੇਜ਼ ਦੀ ਅੰਮ੍ਰਿਤਸਰ-ਦੋਹਾ ਵਿਚਕਾਰ ਉਡਾਣ ਬੰਦ ਨਹੀਂ ਕੀਤੀ ਗਈ। ਇਹ ਉਡਾਣ ਆਮ ਵਾਂਗ ਜਾਰੀ ਹੈ। ਦੋਹਾ ਰਾਹੀਂ ਹੁੰਦੇ ਹੋਏ ਕਤਰ ਦੀਆਂ ਸਭ ਉਡਾਣਾਂ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਤਰ ਏਅਰਵੇਜ਼ 'ਤੇ ਦੂਸਰੇ ਦੇਸ਼ਾਂ ਨੂੰ ਦੋਹਾ' ਚ ਟ੍ਰਾਂਜ਼ਿਟ ਦੀ ਆਗਿਆ ਦਿੱਤੀ ਜਾਵੇਗੀ।
ਕਤਰ ਵਿੱਚ ਭਾਰਤੀਆਂ ਦੇ ਠਹਿਰਨ ਲਈ ਦਾਖਲੇ ਦੀ ਆਗਿਆ ਨਹੀਂ ਹੋਵੇਗੀ। ਕਤਰ ਦੀ ਸਰਕਾਰ ਨੇ ਸਿਰਫ ਭਾਰਤੀਆਂ ਅਤੇ ਕੁੱਝ ਹੋਰਨਾਂ ਮੁਲਕਾਂ ਦੇ ਲੋਕਾਂ ਨੂੰ ਅੰਦਰ ਆਓਣ ਦੀ ਆਗਿਆ ਬੰਦ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਸਿਰਫ ਦੋਹਾ ਜਾ ਰਹੇ ਹੋ ਤਾਂ ਤੁਹਾਨੂੰ ਮੁਲਕ ਅੰਦਰ ਜਾਣ ਦੀ ਆਗਿਆ ਨਹੀਂ ਬਲਕਿ ਤੁਹਾਨੂੰ ਭਾਰਤ ਤੋਂ ਹੀ ਜਾਣ ਨਹੀਂ ਦਿੱਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਕਤਰ ਦੀ ਵੈਬਸਾਈਟ ਜਾਂ ਉਹਨਾਂ ਦੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ। ਸਥਿਤੀ ਰੋਜ ਬਦਲ ਰਹੀ ਹੈ, ਇਸ ਕਰਕੇ ਏਅਰਲਾਈਨ ਦੀ ਵੈਬਸਾਈਟ ਤੇ ਜਾਂ ਟਵੀਟਰ ਤੇ ਨਵੀਂ ਜਾਣਕਾਰੀ ਦੇਖੀ ਜਾ ਸਕਦੀ ਹੈ।