ਹਰਦਮ ਮਾਨ
ਸਰੀ, 19 ਜੂਨ 2020 - ਸਰੀ ਦੇ ਪ੍ਰਮੁੱਖ ਕਾਰ ਵਿਕਰੇਤਾ ਸੁੱਖੀ ਬਾਠ ਮੋਟਰਜ਼ ਵੱਲੋਂ ਆਪਣੇ ਬਿਜ਼ਨਸ ਅਤੇ ਸੇਵਾਵਾਂ ਵਿਚ ਵਾਧਾ ਕਰਦਿਆਂ 20 ਜੂਨ 2020 (ਸਨਿੱਚਰਵਾਰ) ਨੂੰ 15284 ਫਲੀਟਵੁੱਡ ਡਰਾਈਵ, ਸਰੀ ਵਿਖੇ ਆਪਣੇ ਨਵੇਂ “ਸੁੱਖੀ ਬਾਠ ਮੋਟਰਜ਼ ਟਰੱਕ ਸੈਂਟਰ” ਦਾ ਸ਼ੁੱਭ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਮੌਕੇ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਗਰੈਂਡ ਓਪਨਿੰਗ ਦੇ ਜਸ਼ਨ ਮਨਾਏ ਜਾਣਗੇ।
ਸੁੱਖੀ ਬਾਠ ਨੇ ਇਹ ਖੁਸ਼ੀ ਸਾਂਝੀ ਕਰਦਿਆਂ ਆਪਣੇ ਸ਼ੁੱਭ-ਚਿੰਤਕਾਂ ਨੂੰ ਇਸ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਮਿਊਨਿਟੀ ਵੱਲੋਂ ਪਿਛਲੇ 40 ਸਾਲਾਂ ਦੌਰਾਨ ਦਿੱਤੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ 20 ਜੂਨ ਲਈ ਸਭ ਨੂੰ ਖੁੱਲ੍ਹਾ ਸੱਦਾ ਹੈ। ਇਸ ਮੌਕੇ ਵਿਸ਼ੇਸ਼ ਡੀਲਜ਼ ਦਿੱਤੀਆਂ ਜਾਣਗੀਆਂ ਅਤੇ ਜਨਵਰੀ 2021 ਤੱਕ ਕੋਈ ਕਿਸ਼ਤ ਨਾ ਦੇਣ ਦਾ ਲਾਭ ਵੀ ਉਠਾਇਆ ਜਾ ਸਕਦਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com