← Go Back
ਪੈਟਰੋਲ ਤੇ ਡੀਜ਼ਲ ਕੀਮਤਾਂ 'ਚ ਫਿਰ ਹੋਇਆ ਵਾਧਾ ਨਵੀਂ ਦਿੱਲੀ, 22 ਜੂਨ, 2020 : ਸੋਮਵਾਰ ਨੂੰ ਤੇਲ ਕੀਮਤਾਂ ਵਿਚ ਫਿਰ ਵਾਧਾ ਕੀਤਾ ਗਿਆ ਜਿਸ ਮਗਰੋਂ ਹੁਣ ਦਿੱਲੀ ਵਿਚ ਵਿਚ ਪੈਟਰੋਲ ਦੀ ਕੀਮਤ 79.56 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 78.85 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪੈਟਰੋਲ ਦੀ ਕੀਮਤ ਵਿਚ 33 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ ਜਦਕਿ ਡੀਜ਼ਲ ਦੀ ਕੀਮਤ ਵਿਚ 58 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ। ਤੇਲ ਕੰਪਨੀਆ ਦੀ ਦਲੀਲ ਹੈ ਕਿ 82 ਦਿਨਾਂ ਤੱਕ ਕੋਰੋਨਾ ਕਾਰਨ ਹੋਏ ਲਾਕ ਡਾਊਨ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ ਪਰ ਹੁਣ ਲਾਗਤ ਦੇ ਮੁਤਾਬਕ 7 ਜੂਨ ਤੋਂ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।
Total Responses : 936