Hemkund sahib Babushahi-File Photo
ਰਿਲਾਇੰਸ ਜੀਓ ਨੇ ਸਿੱਖ ਸੰਗਤਾਂ ਨੂੰ ਦਿੱਤਾ ਵੱਡਾ ਤੋਹਫਾ, ਹੇਮੁਕੰਟ ਸਾਹਿਬ ਯਾਤਰਾ ਦੌਰਾਨ ਮਿਲੇਗੀ 4 ਜੀ ਸੇਵਾ
ਚੰਡੀਗੜ੍ਹ, 28 ਸਤੰਬਰ, 2020 : ਰਿਲਾਇੰਸ ਜੀਓ ਨੇ ਸਿੱਖਾਂ ਦੇ ਪ੍ਰਮੁੱਖ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਣ ਵਾਲੀਆਂ ਸੰਗਤਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਉਥੇ 4 ਜੀ ਸੇਵਾ ਸ਼ੁਰੂ ਕਰ ਦਿੱਤੀ ਹੈ। ਹੁਣ ਪੰਜਾਬ ਤੇ ਹਰਿਆਣਾ ਤੋਂ ਸ੍ਰੀ ਹੇਮੁਕੰਟ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਆਪਣੇ ਨੇੜਲਿਆਂ ਦੇ ਸੰਪਰਕ ਵਿਚ ਰਹਿਣ ਵਿਚ ਕੋਈ ਮੁਸ਼ਕਿਲ ਨਹੀਂ ਆਵੇਗੀ।
ਉੱਤਰਾਖੰਡ ਦੇ ਚਮੌਲੀ ਜ਼ਿਲੇ ਵਿਚ 13650 ਫੁੱਟ ਉਚੀ ਪਹਾੜੀ 'ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਵਿਖੇ 4 ਜੀ ਨੈਟਵਰਕ ਸੇਵਾਵਾਂ ਸ਼ੁਰੂ ਕਰਨ ਵਾਲੀ ਰਿਲਾਇੰਸ ਜੀਓ ਪਹਿਲੀ ਅਪਰੇਟਰ ਹੈ। ਗੋਬਿੰਦਘਾਟ ਤੇ ਘਾਘਰੀਆ ਪਿੰਡ ਇਲਾਕੇ ਵਿਚ 4 ਜੀ ਨੈਟਵਰਕ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਹੇਮਕੁੰਟ ਸਾਹਿਬ ਯਾਤਰਾ ਵਿਚ ਇਹ ਦੋ ਅਹਿਮ ਪੜਾਅ ਹਨ, ਜਿਥੇ ਸ਼ਰਧਾਲੂ ਰੁਕਦੇ ਹਨ। ਇਥੇ ਵਾਇਸ ਕਾਲ ਦੇ ਨਾਲ ਨਾਲ ਵੀਡੀਓ ਕਾਲਿੰਗ ਵੀ ਹੋ ਆਸਾਨੀ ਨਾਲ ਹੋ ਸਕੇਗੀ ਤੇ 4 ਜੀ ਨੈਟਵਰਕ ਦੀ ਤੇਜ਼ ਰਫਤਾਰ ਸਦਕਾ ਹੁਣ ਮੁਸ਼ਕਿਲਾਂ ਨਹੀਂ ਆਉਣਗੀਆਂ।