ਰਿਨੋਲਟ ਨੇ ਨਵੇਂ ਸ਼ੋਅਰੂਮ ਵਿਚ ਕੀਤੀ ਨਵੀਂ ਡਸਟਰ ਪੈਟਰੋਲ ਕਾਰ ਲਾਂਚ
ਪਠਾਨਕੋਟ , 12 ਅਕਤੂਬਰ, 2020 : ਲਗਜ਼ਰੀ ਕਾਰਾਂ ਦੀ ਮੋਹਰੀ ਕੰਪਨੀ ਬੈਂਚ ਮਾਰਕ ਰਿਨੋਲਟ ਨੇ ਡਸਟਰ ਕਾਰ ਦੀ ਨਵੀਂ ਲਾਂਚ ਮੀਟ ਦਾ ਆਯੋਜਿਨ ਮੈਮੂਨ ਰੋਡ ਨੇੜੇ ਸਿੰਬਲ ਚੌਕ ਨਵੇ ਬਣੇ ਸ਼ੋਅਰੂਮ ਵਿਖੇ ਕੀਤਾ ਜਿਸ ਵਿੱਚ ਮੁੱਖ ਮਹਿਮਾਨ ਰਾਣਾ ਮਨੋਜ ਠਾਕੁਰ ਸੁਪਰਡੈਂਟ ਪੁਲਸ ਪਠਾਨਕੋਟ ਸ਼ਾਮਿਲ ਹੋਏ ਅਤੇ ਗਰੁੱਪ ਦੇ ਸੀ.ਈ.ਓ ਅਭਿਨਵ ਗੋਇਲ, ਵਾਇਸ ਪ੍ਰਧਾਨ ਨੀਰਜ ਬਾਂਸਲ, ਰੂਰਲ ਹੈੱਡ ਸੁਖਵਿੰਦਰ ਸਿੰਘ ਨੇ ਫੁੱਲਾਂ ਦਾ ਬੁੱਕਾਂ ਦੇ ਸਨਮਾਨਿਤ ਕੀਤਾ । ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨਾਂ ਮਨੋਜ ਠਾਕੁਰ ਵੱਲੋਂ ਰਿਬਨ ਕੱਟ ਕੇ ਡਸਟਰ ਕਾਰ ਦੀ ਘੁੰਡ ਚੁਕਾਈ ਰਸਮ ਅਦਾ ਕੀਤੀ ਅਤੇ ਆਏ ਹੋਏ ਮਹਿਮਾਨਾਂ ਨੇ ਇਸ ਖ਼ੁਸ਼ੀ ਤੇ ਮੌਕੇ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ। ਅਭਿਨਵ ਗੋਇਲ ਵੱਲੋਂ ਡਸਟਰ ਕਾਰ ਨਾਲ ਰੂ-ਬਰੂ ਕਰਵਾਇਆ ਅਤੇ ਕਾਰ ਦੀਆ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ । ਰੇਨੌ ਇੰਡੀਆ ਨੇ 1.3 ਐਲ ਟਰਬੋ ਪੈਟਰੋਲ ਇੰਜਨ ' ਪੇਸ਼ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਭਾਰਤ ਦੀ ਸਭ ਤੋਂ ਕਾਮਯਾਬ ਐਸਯੂਵੀ, ਰੇਨੌ ਡਸਟਰ ' ਤਾਕਤ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ, ਡਸਟਰ ਭਾਰਤ ਵਿਚ ਆਪਣੇ ਵਰਗ ਵਿਚ ਸਭ ਤੋਂ ਇਸੇ ਐਸਯੂਵੀ ਬਣ ਗਈ ਹੈ। 1.3 ਐਲ ਟਰਬੋ ਪੈਟਰੋਲ ਇੰਜਨ ਵਾਲੀ ਬਿਲਕੁਲ ਨਵੀਂ ਡਸਟਰ 6 ਸਪੀਡ ਵਾਲੇ ਮੈਨੁਅਲ ਵਿਕਲਪ ਦੇ ਨਾਲ ਤਿੰਨ ਕਿਸਮਾਂ ਵਿਚ ਉਪਲਬਧ ਹੋਵੇਗੀ ਜਿਸ ਦੀ ਸ਼ੁਰੂਆਤੀ ਕੀਮਤ 10.49 ਰੁਪਏ ਹੋਵੇਗੀ, ਜਦਕਿ ਐਕਸ-ਟ੍ਰੋਨਿਕ ਸੀ.ਵੀ.ਟੀ. 12.99 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਦੋ ਕਿਸਮਾਂ ਵਿਚ ਉਪਲਬਧ ਹੋਵੇਗੀ। ਰੇਨੌ ਮੌਜੂਦਾ 1.5 ਐਲ ਪੈਟਰੋਲ ਇੰਜਨ ਦਾ ਵਿਕਲਪ ਵੀ ਪੇਸ਼ ਕਰੇਗੀ ਅਤੇ ਰੈਨੌ ਡਸਟਰ ਰੇਂਜ ਦੀ ਸ਼ੁਰੂਆਤ ਰੁਪਏ 8.59 ਤੋਂ ਹੋਵੇਗੀ। ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।