- ਐੱਮ. ਬੀ. ਡੀ. ਨਿਓਪੋਲਿਸ ਮਾੱਲ ਨੇ ਆਪਣੀ ਸਥਾਪਨਾ ਦੀ 10ਵੀਂ ਵਰ੍ਹੇਗੰਢ ਨੂੰ ਚਿੰਨ੍ਹਿਤ ਕਰਨ ਲਈ ਮਹੀਨੇ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਯਾਤਰਾ ਆਰੰਭ ਕੀਤੀ
ਲੁਧਿਆਣਾ, 25 ਅਕਤੂਬਰ 2020 - ਖਰੀਦਦਾਰੀ ਦੀ ਪਸੰਦੀਦਾ ਪਹੁੰਚ, ਐੱਮ.ਬੀ.ਡੀ. ਨਿਓਪੋਲਿਸ ਮਾਲ ਆਪਣੀ ਸਥਾਪਨਾ ਦੀ 10ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜਿਸ ਵਿਚ ਇੱਕ ਸਮੁੱਚੀ ਖਰੀਦਦਾਰੀ ਦੇ ਤਜਰਬੇ ਦੇ ਨਾਲ ਉਹ ਆਪਣੇ ਸਰਪ੍ਰਸਤਾਂ ਲਈ ਇਕ ਮਹੀਨੇ ਤੱਕ ਚੱਲਣ ਵਾਲੇ ਮਨੋਰੰਜਕ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ । ਮਹੀਨੇ ਭਰ ਚੱਲਣ ਵਾਲੇ ਪ੍ਰੋਗਰਾਮਾਂ ਵਿਚ ਮਾੱਲ ਵਿਚ ਆਉਣ ਵਾਲਿਆਂ ਲਈ ਸ਼ਾਨਦਾਰ ਤਜ਼ਰਬਿਆਂ ਨੂੰ ਪ੍ਰਾਪਤ ਕਰਾਉਣ ਲਈ ਵੱਖ-ਵੱਖ ਤਰ੍ਹਾਂ ਦੇ ਆਯੋਜਨ ਅਤੇ ਆਫ਼ਰਜ਼ ਰੱਖੇ ਗਏ ਹਨ । ਵਰ੍ਹੇਗੰਢ ਦੇ ਆਨੰਦ ਉਤਸਵ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੇਕ ਕਟਿੰਗ ਅਤੇ ਮੁੱਖ ਸਮਾਰੋਹ ਦੇ ਨਾਲ ਮਾੱਲ ਦੇ ਵਿਹੜੇ ਵਿਚ ਹੋਈ । ਰਵਾਇਤੀ ਕੇਕ ਕੱਟਣ ਦੇ ਸਮਾਰੋਹ ਵਿਚ ਦੁਕਾਨਦਾਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੇ ਚਾੱਕਲੇਟ ਬਾਕਸ ਤੇ ਲਾਂਊਜ ਦੁਆਰਾ ਬਣਿਆ ਡਿਜ਼ਾਇਨਰ ਕੇਕ ਕੱਟਿਆ, ਜੋ ਕਿ 10ਵੀਂ ਵਰ੍ਹੇਗੰਢ ਦੇ ਅਨੁਰੂਪ ਸੀ ।
ਇਸ ਮੌਕੇ ਨੂੰ ਉਤਸਵ ਦੀ ਤਰ੍ਹਾਂ ਮਨਾਉਣ ਦੇ ਲਈ ਇਸ ਵਿਚ ਦੀਵਾਲੀ ਦੀ ਸਜਾਵਟ ਨੂੰ ਵੀ ਸ਼ਾਮਿਲ ਕੀਤਾ ਗਿਆ । ਮਾੱਲ ਦੇ ਅੱਗੇ ਵਾਲੇ ਹਿੱਸੇ ਤੇ ਜਗਮਗਾਉਂਦੀ ਰੌਸ਼ਨੀ ਨਾਲ ''ਵੀ.ਆਰ.ਟੈੱਨ'' ਅਤੇ ਦੋ ਕਲਾਤਮਕ ਡਿਜ਼ਾਇਨਾਂ ਨੂੰ ਰੋਸ਼ਨ ਕੀਤਾ ਗਿਆ ਜੋ ਕਿ ਐੱਮ. ਬੀ. ਡੀ. ਦੀ ਸੁੰਦਰਤਾ ਅਤੇ ਵਿਸ਼ਾਲਤਾ ਨੂੰ ਪ੍ਰਦਰਸ਼ਿਤ ਕਰਦਾ ਹੈ । 'ਵੀ. ਆਰ. ਟੈੱਨ' ਮਾੱਲ ਦੀ 10ਵੀਂ ਵਰ੍ਹੇਗੰਢ ਦੀ ਖ਼ੁਸ਼ੀ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ । ਦੀਵਾਲੀ ਦੇ ਮੌਕੇ ਮਾੱਲ ਦੇ ਵਿਹੜੇ ਵਿਚ ਹੱਥ ਨਾਲ ਬਣੇ ਬਹੁਮੰਜ਼ਲਾਂ ਅਯੁਧਿਆ ਦੇ ਰਾਮ ਮੰਦਰਾ ਦਾ ਮਾਡਲ ਅਤੇ ਛੱਤਾਂ ਤੋਂ ਲਟਕਦੇ ਭਾਰਤੀ ਪ੍ਰਣਾਲੀ ਦੇ ਸੁਨਹਿਰੀ ਦੀਵੇ ਆਉਣ ਵਾਲਿਆਂ ਲਈ ਖਿੱਚ ਦਾ ਕੇਂਦਰ ਪ੍ਰਤੀਤ ਹੁੰਦੇ ਹਨ । 10ਵੀਂ ਵਰ੍ਹੇਗੰਢ ਨੂੰ ਮਨਾਉਣ ਦੇ ਮੌਕੇ ਤੇ ਅਤੇ ਤਿਉਹਾਰਾਂ ਦੇ ਸਮੇਂ ਨੂੰ ਦੇਖਦੇ ਹੋਏ ਫੁੱਟਵਿਅਰ ਫੇਸਟ, ਪ੍ਰਚੂਨ ਵਿਕਰੇਤਾਵਾਂ ਦੇ ਨਾਲ ਆਨਲਾਈਨ ਸੈਸ਼ਨ, ਮੈਜ਼ਿਕ ਸ਼ੋਅ, ਰਾੱਕ ਬੈਂਡ ਪ੍ਰਦਰਸ਼ਨ, ਆਰ. ਜੇ. ਨਾਲ ਮੁਲਾਕਾਤ, ਕੁੱਕਰੀ ਕਲਾਸਿਸ, ਰੰਗੋਲੀ ਪ੍ਰਤਿਯੋਗਿਤਾ, ਮਹਿਲਾਵਾਂ ਦੇ ਲਈ ਮਹਿੰਦੀ ਅਤੇ ਹੋਰ ਆਕਰਸ਼ਕ ਸਰਗਰਮੀਆਂ ਦਾ ਖੁਸ਼ੀ ਨਾਲ ਆਯੋਜਨ ਕੀਤਾ ਗਿਆ ਹੈ । ਇਸ ਮੌਕੇ ਤੇ ਮਾੱਲ ਵਿਚ ਡਿਜੀਟਲ ਇੰਫਲੂਐਂਸਰ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ, ਜਿਸਦਾ ਉਦੇਸ਼ ਫੈਸ਼ਨ ਅਤੇ ਫੂਡ ਵਿਚ ਡਿਜੀਟਲ ਇੰਫਲੂਐਂਸਰ ਦੀ ਵਰਤੋਂ ਨੂੰ ਪ੍ਰਭਾਵਸ਼ਾਲੀ ਕਰਨਾ ਹੈ ।
ਐੱਮ. ਬੀ. ਡੀ. ਨਿਓਪੋਲਿਸ, ਰਿਟੇਲ ਅਤੇ ਮਨੋਰੰਜਨ ਦਾ ਸਥਾਨ ਹੈ ਅਤੇ ਇਸਦਾ ਹਾਲ ਹੀ ਵਿਚ ਸਮੁੱਚੀ ਖਰੀਦਦਾਰੀ ਦੇ ਤਜਰਬੇ ਨੂੰ ਵਧਾਉਣ ਲਈ ਨਵੀਨੀਕਰਨ ਕੀਤਾ ਗਿਆ ਹੈ । ਨਵੀਨੀਕਰਨ ਦਾ ਨਿਯੋਜਨ ਵਿਗਿਆਨਿਕ ਤੌਰ ਤੇ ਅੰਤਰਰਾਸ਼ਟਰੀ ਪ੍ਰਾਰੂਪਾਂ ਦੇ ਅਨੁਸਾਰ ਕੀਤਾ ਗਿਆ ਹੈ । ਦੁਕਾਨਦਾਰਾਂ ਲਈ ਸਵਰਗ ਐੱਮ. ਬੀ. ਡੀ. ਨਿਓਪੋਲਿਸ ਮਾੱਲ ਆਉਣ ਵਾਲਿਆਂ ਲਈ ਸਰਵੋਤਮ ਖਰੀਦਦਾਰੀ ਦੇ ਤਜਰਬੇ ਲਈ ਸਮਰਪਿਤ ਹੈ । ਐੱਮ. ਬੀ. ਡੀ. ਨਿਓਪੋਲਿਸ ਮਾੱਲ ਦਾ ਪ੍ਰਵੇਸ਼ ਦੁਆਰ ਆਪਣੇ ਹੈਰਾਨੀਜਨਕ ਅਲੰਕ੍ਰਿਤ ਡਿਜ਼ਾਇਨ ਅਤੇ ਦੋਸਤਾਨਾ ਸਪੰਦਨ ਦੇ ਨਾਲ ਅੱਖਾਂ ਦੇ ਲਈ ਇਕ ਸੁਖਦਾਇਕ ਤਜਰਬਾ ਹੈ । ਛੱਤ ਤੇ ਝੂੰਮਰ ਦੇ ਨਾਲ ਦਿਲਚਸਪੀ ਭਰੀ ਸਜਾਵਟ, ਸਜਾਵਟੀ ਐੱਲ.ਈ.ਡੀ. ਲਾਈਟਿੰਗ ਅਤੇ ਇਟੈਲੀਅਨ ਫਰਸ਼ ਦੁਕਾਨਦਾਰਾਂ ਦੇ ਆਨੰਦਦਾਇਕ ਤਜਰਬੇ ਨੂੰ ਵਧਾਉਣ ਵਾਲੇ ਹਨ । ਸਜਾਵਟੀ ਲਾਈਟਾਂ ਅਤੇ ਉਹਨਾਂ ਦਾ ਨਿਯੋਜਨ ਇਸਨੂੰ ਆਧੁਨਿਕ ਅਤੇ ਬਿਜਲਈ ਪ੍ਰਭਾਵਕਾਰੀ ਬਣਾਉਂਦਾ ਹੈ । ਨਿਰਵਿਵਾਦ ਤੌਰ ਤੇ ਵਿਸ਼ੇਸ਼ ਪਰਿਵੇਸ਼ ਪ੍ਰਦਾਨ ਕਰਨ ਲਈ ਇਸ ਵਿਚ ਕਈ ਸ਼ਾਨਦਾਰ ਤੱਥ ਜੋੜੇ ਗਏ ਹਨ । ਇਸ ਤੋਂ ਇਲਾਵਾ ਨੱਕਾਸ਼ੀਦਾਰ ਕਲਾ ਦੇ ਤੌਰ ਤੇ ਬੀਸਪੋਕ ਪ੍ਰਕਾਸ਼ ਮਾੱਲ ਦੇ ਸਮੁੱਚੇ ਪਰਿਵੇਸ਼ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਦਾ ਹੈ ।
ਐੱਮ. ਬੀ. ਡੀ. ਗਰੁੱਪ ਦੀ ਸੰਯੁਕਤ ਪ੍ਰਬੰਧ ਨਿਰਦੇਸ਼ਿਕਾ, ਸੋਨਿਕਾ ਮਲਹੋਤਰਾ ਕੰਧਾਰੀ ਜੀ ਨੇ ਕਿਹਾ, ''ਆਉਣ ਵਾਲਿਆਂ ਦੀ ਸੁਰੱਖਿਆ ਦੇ ਲਈ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ, ਅਸੀਂ ਗ੍ਰਾਹਕਾਂ ਦੀ ਮੌਜੂਦਗੀ ਨੂੰ ਦੇਖ ਕੇ ਖੁਸ਼ ਹਾਂ, ਜੋ ਉਨ੍ਹਾਂ ਦੇ ਭਰੋਸੇ ਅਤੇ ਵਿਸ਼ਵਾਸ ਦਾ ਇੱਕ ਸਪੱਸ਼ਟ ਸੰਕੇਤ ਹੈ । ਅਸੀਂ ਵਿਅਕਤੀਆਂ ਅਤੇ ਪਰਿਵਾਰਾਂ ਦੇ ਲਈ ਖਰੀਦਦਾਰੀ ਦੇ ਵਿਲੱਖਣ ਤਜਰਬੇ ਦਾ ਧੰਨਵਾਦ ਕਰਦੇ ਹਾਂ । ਅਸੀਂ ਆਉਣ ਵਾਲੇ ਮਹੀਨਿਆਂ ਵਿਚ ਹੋਰ ਵਧੇਰੇ ਗਤੀਵਿਧੀਆਂ ਅਤੇ ਯੋਜਨਾਵਾਂ ਨੂੰ ਸਰਗਰਮ ਕਰਾਂਗੇ । ਅਸੀਂ ਨਵੀਨਤਮ ਅਤੇ ਸ਼ਾਨਦਾਰ ਖੁਦਰਾ ਬ੍ਰਾਂਡਾਂ ਨੂੰ ਲੁਧਿਆਣਾ ਵਿਚ ਲਿਆ ਕੇ ਦੁਕਾਨਦਾਰਾਂ ਦੇ ਤਜਰਬੇ ਨੂੰ ਵਧਾਉਂਦੇ ਰਹਾਂਗੇ । ਇਸ ਨਜ਼ਰੀਏ ਨੂੰ ਅੱਗੇ ਵਧਾਉਣ ਲਈ, ਅਰਮਾਨੀ ਐਕਸਚੇਂਜ ਐਕਸਕਲੂਸਿਵ ਸਟੋਰ, ਕੈਫ਼ੇ ਦਿੱਲੀ ਹਾਈਟਸ ਵਰਗੇ ਬ੍ਰਾਂਡ ਜਲਦੀ ਹੀ ਖੁੱਲ੍ਹਣ ਵਾਲੇ ਹਨ, ਐਸਿਕਸ ਅਤੇ ਸਟੇਟਸ ਕਵੋ ਹਾਲ ਦੇ ਐਡੀਸ਼ਨ ਹਨ ਅਤੇ ਇਕ ਹੀ ਛੱਤ ਹੇਠਾਂ ਖਰੀਦਦਾਰੀ ਦੇ ਤਜਰਬੇ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਲਈ ਹੋਰ ਵਧੇਰੇ ਬ੍ਰਾਂਡ ਪੇਸ਼ ਕੀਤੇ ਜਾਣਗੇ ।''
ਐੱਮ. ਬੀ. ਡੀ. ਗਰੁੱਪ ਦੀ ਪ੍ਰਬੰਧ ਨਿਰਦੇਸ਼ਿਕਾ, ਮੋਨਿਕਾ ਮਲਹੋਤਰਾ ਜੀ ਨੇ ਕਿਹਾ, ''ਪਿਛਲੇ ਇੱਕ ਦਹਾਕੇ ਵਿਚ ਸਾਡੇ ਸਹਾਇਕਾਂ ਨੇ ਫੈਸ਼ਨ, ਫੂਡ ਅਤੇ ਮਨੋਰੰਜਨ ਸ਼੍ਰੇਣੀਆਂ ਵਿਚ ਆਧੁਨਿਕ ਬ੍ਰਾਂਡਾਂ ਨੂੰ ਸ਼ਾਮਿਲ ਕਰਨ ਦੇ ਨਾਲ ਮਾੱਲ ਦੀ ਸਥਾਪਨਾ, ਸਜਾਵਟ ਅਤੇ ਮਾਹੌਲ ਵਿਚ ਬਹੁਤ ਬਦਲਾਓ ਦੇਖਿਆ ਹੈ ।'
ਉਹਨਾਂ ਨੇ ਕਿਹਾ ਕਿ ਅਸੀਂ ਐੱਮ. ਬੀ. ਡੀ. ਗਰੁੱਪ ਵਿਚ ਹਮੇਸ਼ਾ ਨਵੇਂ ਮਾੱਲਮਾਰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਮੁੱਚੇ ਮਾੱਲ ਤਜਰਬੇ ਲਈ ਨਵੇਂ ਮਾਨਕ ਨਿਰਧਾਰਿਤ ਕਰਦੇ ਹਾਂ ਅਤੇ ਆਉਣ ਵਾਲੇ ਦਿਨਾਂ ਵਿਚ ਸਾਡੇ ਸਹਿਕਰਮੀ ਆਪਣੇ ਪਸੰਦੀਦਾ ਮਾੱਲ ਵਿਚ ਨਵ-ਆਚਾਰਾਂ ਨੂੰ ਦੇਖਣਗੇ । 10ਵੀਂ ਵਰ੍ਹੇਗੰਢ ਤੇ ਅਸੀਂ ਆਪਣੇ ਸਹਿਕਰਮੀਆਂ ਲਈ ਅਭਿਸਰਨ ਅਤੇ ਵਿਸ਼ਾਲਤਾ ਨੂੰ ਵਧਾਉਣ ਲਈ WOW factor ਲਿਆਉਣ ਲਈ ਪ੍ਰਤੀਬੱਧ ਹਾਂ।
ਐੱਮ. ਬੀ. ਡੀ. ਗਰੁੱਪ ਦੀ ਪ੍ਰਧਾਨ, ਸਤੀਸ਼ ਬਾਲਾ ਮਲਹੋਤਰਾ ਜੀ ਨੇ ਕਿਹਾ, ''ਅਸੀਂ ਐੱਮ.ਬੀ.ਡੀ. ਨਿਓਪੋਲਿਸ ਮਾੱਲ ਦੇ ਲਈ 10 ਸ਼ਾਨਦਾਰ ਸਾਲ ਪੂਰੇ ਕਰਨ ਦੀ ਘੋਸ਼ਣਾ ਕਰਨ ਵਿਚ ਬਹੁਤ ਖੁਸ਼ ਹਾਂ । ਇਹ ਕਲ੍ਹ ਦੀ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਮਾੱਲ ਦੀ ਨੀਂਹ ਰੱਖੀ ਅਤੇ ਅਸੀਂ ਐੱਮ.ਬੀ.ਡੀ. ਨਿਓਪੋਲਿਸ ਨੂੰ ਹਰ ਉਮਰ ਵਰਗ ਦੇ ਆਉਣ ਵਾਲਿਆਂ ਲਈ ਪਸੰਦੀਦਾ ਜਗ੍ਹਾਂ ਬਣਦੇ ਹੋਏ ਦੇਖ ਕੇ ਬਹੁਤ ਖੁਸ਼ ਹਾਂ । 10ਵੀਂ ਵਰ੍ਹੇਗੰਢ ਤੇ ਅਸੀਂ ਇਕ ਸਥਾਈ ਵਾਤਾਵਰਣ ਬਣਾਉਣ ਦੇ ਲਈ ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਦੇ ਤਹਿਤ ਸਮਾਜ ਦੇ ਨਾਲ ਇਕ ਚੰਗੇ ਸੰਬੰਧ ਨੂੰ ਵਧਾਉਣ ਦੇ ਲਈ ਪ੍ਰਤੀਬੱਧ ਹਾਂ ।''
ਐੱਮ. ਬੀ. ਡੀ. ਗਰੁੱਪ ਦੇ ਸੰਸਥਾਪਕ ਸ਼੍ਰੀ ਅਸ਼ੋਕ ਕੁਮਾਰ ਮਲਹੋਤਰਾ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਕਿਹਾ, ''ਆਪਣੇ ਪੂਰੇ ਜੀਵਨ ਦੇ ਵਿਚ ਮਲਹੋਤਰਾ ਜੀ ਲਗਾਤਾਰ ਨਵੇਂ ਆਯਾਮਾਂ ਨੂੰ ਤੋੜਦੇ ਚਲੇ ਗਏ । ਬ੍ਰਾਂਡ ਐੱਮ. ਬੀ. ਡੀ. ਸਥਾਪਨਾ ਦੇ ਨਾਲ ਵੱਖ-ਵੱਖ ਉਦਯੋਗਾਂ ਵਿਚ ਵਿਭਿੰਨਤਾ ਆਈ । ਐੱਮ. ਬੀ. ਡੀਅੰਸ, ਐੱਮ. ਬੀ. ਗਰੁੱਪ ਦੇ ਮਜ਼ਬੂਤ ਵੰਸ਼ ਅਤੇ ਨਿਹਿਤ ਸ਼ਕਤੀਆਂ ਦੇ ਨਾਲ ਨਵੀਆਂ ਉਚਾਈਆਂ ਨੂੰ ਵਧਾਉਣ ਦਾ ਯਤਨ ਜਾਰੀ ਰਖਾਂਗੇ ।''