ਐਚ.ਆਰ.ਏ ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 13 ਅਪ੍ਰੈਲ 2024 - ਪ੍ਰਿੰਸੀਪਲ ਸੁਮਨ ਸ਼ੁਕਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਚ.ਆਰ.ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੈਡਮ ਨੀਲੋਫਰ ਅਤੇ ਸਕੂਲ ਦੇ ਪ੍ਰਿੰਸੀਪਲ ਸੁਮਨ ਸ਼ੁਕਲਾ ਸ਼ਾਮਲ ਹੋਏ। ਇਸ ਮੌਕੇ ਉੱਤੇ ਸਕੂਲ ਦੇ ਵੱਖ ਵੱਖ ਹਾਊਸਾਂ ਦੇ ਵਿਦਿਆਰਥੀਆਂ ਦੇ ਵਿਚਕਾਰ ਵਿਸਾਖੀ ਦੇ ਤਿਉਹਾਰ ਉੱਤੇ ਇੰਟਰ ਹਾਊਸ ਡਾਂਸ ਅਤੇ ਭਾਸ਼ਣ ਮੁਕਾਬਲੇ ਹੋਏ। ਇਸ ਤੋਂ ਇਲਾਵਾ ਕਿੰਡਰ ਗਾਰਡਨ ਦੇ ਵਿਦਿਆਰਥੀ ਰੰਗ-ਬਿਰੰਗੀਆਂ ਪੋਸ਼ਾਕਾਂ ਵਿੱਚ ਬਹੁਤ ਸੋਹਣੇ ਸੱਜੇ ਹੋਏ ਸਨ। ਤੇ ਉਨ੍ਹਾਂ ਨੇ ਡਾਂਸ ਕਰਕੇ ਅਤੇ ਮਠਿਆਈਆਂ ਖਾ ਕੇ ਇਸ ਤਿਉਹਾਰ ਦਾ ਖੂਬ ਅਨੰਦ ਮਾਣਿਆ।
ਇਸ ਤਿਉਹਾਰ ਦੇ ਮੌਕੇ ਉੱਤੇ ਸਕੂਲ ਦੇ ਸਟਾਫ ਮੈਂਬਰ ਪੀਲੇ ਰੰਗ ਦੇ ਪਹਿਰਾਵੇ ਵਿੱਚ ਸੱਜੇ ਹੋਏ ਸਨ। ਸਕੂਲ ਦੇ ਡਾਇਰੈਕਟਰ ਸ਼੍ਰੀਮਾਨ ਸੱਤਿਆ ਸੇਨ ਅਗਰਵਾਲ ਜੀ, ਮੈਡਮ ਆਂਚਲ ਅਗਰਵਾਲ ਜੀ ਅਤੇ ਮੈਡਮ ਨੀਲੋਫਰ ਜੀ ਨੇ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉੱਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼ੁਕਲਾ ਜੀ ਨੇ ਵਿਸਾਖੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਸੱਭਿਆਚਾਰ ਅਤੇ ਸੰਸਕ੍ਰਿਤੀ ਨਾਲ ਜੁੜੇ ਰਹਿਣ ਲਈ ਹਰੇਕ ਤਿਉਹਾਰ ਨੂੰ ਪਿਆਰ, ਸ਼ਰਧਾ ਅਤੇ ਇਕਜੁੱਟ ਹੋ ਕੇ ਮਨਾਉਣਾ ਚਾਹੀਦਾ ਹੈ।