ਕੋਟਾਂ ਕਾਲਜ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਗੂੰਗੇ ਤੇ ਬੋਲੇ ਬੱਚਿਆਂ ਦੇ ਸਕੂਲ ਦਾ ਦੌਰਾ
ਰਵਿੰਦਰ ਸਿੰਘ ਢਿੱਲੋਂ
ਖੰਨਾ, 16 ਅਪ੍ਰੈਲ 2024 - ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਦੇ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਵਰਿੰਦਰਜੀਤ ਕੌਰ ਦੀ ਅਗਵਾਹੀ ਹੇਠ ਇਸੇ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਮਹੰਤ ਗੰਗਾਪੁਰੀ ਬਿਦਰ ਵਿਦਿਆਲਿਆ, ਖੰਨਾ(deaf and dumb school) ਵਿਖੇ ਸ਼ਿਰਕਤ ਕੀਤੀ ਗਈ। ਕਾਲਜ ਵਿਦਿਆਰਥੀਆਂ ਨੇ ਉਥੋਂ ਦੇ ਵਿਦਿਆਰਥੀਆਂ,ਜੋ ਕਿ ਬੋਲਣ ਅਤੇ ਸੁਣਨ ਤੋਂ ਅਸਮਰੱਥ ਸਨ ,ਨਾਲ ਮੁਲਾਕਾਤ ਕੀਤੀ ।
ਇਸ ਦੇ ਨਾਲ ਹੀ ਉਹਨਾਂ ਨੂੰ ਟੌਫੀਆਂ, ਕੇਲੇ, ਕਾਪੀਆਂ ,ਪੈਨਸਿਲ, ਬਿਸਕੁਟ ਆਦਿ ਵਸਤੂਆਂ ਵੀ ਦਿੱਤੀਆਂ, ਜਿਨਾਂ ਦਾ ਵਿਦਿਆਰਥੀਆਂ ਨੇ ਬਹੁਤ ਆਨੰਦ ਮਾਣਿਆ। ਇਹ ਦੌਰਾ ਉਹਨਾਂ ਲਈ ਨਾ ਕੇਵਲ ਸਮਾਜਿਕ ਤੌਰ ਤੇ ਇੱਕ ਸ਼ਲਾਘਾਯੋਗ ਕਦਮ ਸੀ ਬਲਕਿ ਮਾਨਸਿਕ ਤੌਰ ਤੇ ਵੀ ਸ਼ਾਂਤੀ ਪ੍ਰਦਾਨ ਕਰਨ ਵਾਲਾ ਸੀ। ਇਸ ਮੌਕੇ ਉੱਥੇ ਸਕੂਲ ਦੇ ਟਰੱਸਟੀ ਮੈਂਬਰ ਡਾ. ਬਲਰਾਜ ਤੇ ਉਹਨਾਂ ਦੇ ਸਟਾਫ਼ ਮੈਂਬਰ ਵੀ ਮੌਜੂਦ ਸਨ ਜਿਨਾਂ ਨੇ ਵਿਦਿਆਰਥੀਆਂ ਤੇ ਅਧਿਆਪਕ ਸਾਹਿਬਾਨ ਨੂੰ 'ਜੀ ਆਇਆ' ਕਹਿੰਦੇ ਹੋਏ ਭਰਵਾਂ ਸਵਾਗਤ ਕੀਤਾ ਅਤੇ ਨਾਲ ਹੀ ਉਥੋਂ ਦੇ ਵਿਦਿਆਰਥੀਆਂ ਬਾਰੇ ਜਾਣਕਾਰੀ ਵੀ ਦਿੱਤੀ। ਇਸ ਦੌਰੇ ਦਾ ਸਭ ਨੇ ਭਰਪੂਰ ਆਨੰਦ ਮਾਣਿਆ ।ਕਾਲਜ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਵਿਦਿਆਰਥੀਆਂ ਤੇ ਵਿਭਾਗ ਦੇ ਮੁਖੀ ਪ੍ਰੋਫੈਸਰ ਵਰਿੰਦਰਜੀਤ ਕੌਰ ਦੇ ਅਜਿਹੇ ਕਾਰਜ ਦੀ ਪ੍ਰਸ਼ੰਸਾ ਕਰਦੇ ਹੋਏ ਅਗਾਂਹ ਵਾਸਤੇ ਅਜਿਹੇ ਹੋਰ ਸਮਾਜਿਕ ਭਲਾਈ ਵਾਲੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ।