ਸਰਕਾਰੀ ਹਾਈ ਸਕੂਲ ਧੂਲਕੋਟ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 20 ਅਪਰੈਲ 2024: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿੱਚ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਸਰਕਾਰੀ ਹਾਈ ਸਕੂਲ ਧੂਲਕੋਟ ਦਾ ਨਤੀਜਾ 100ਫੀਸਦੀ ਰਿਹਾ। ਸਕੂਲ ਮੁਖੀ ਸੁਖਰਾਜ ਸਿੰਘ ਬੁੱਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਮੀਨ ਕੌਰ ਨੇ 650 ਵਿੱਚੋਂ 588 ਨੰਬਰ ਲੈ ਕੇ ਪਹਿਲਾ ਸਥਾਨ, ਸਤਵੀਰ ਕੌਰ ਨੇ 548 ਨੰਬਰ ਲੈ ਕੇ ਦੂਜਾ ਸਥਾਨ ਅਤੇ ਹਰਲੀਨ ਕੌਰ ਨੇ 537 ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁੱਲ 36 ਵਿਦਿਆਰਥੀਆਂ ਦੇ ਵਿੱਚੋਂ 28 ਵਿਦਿਆਰਥੀ ਪਹਿਲੀ ਪੁਜੀਸ਼ਨ ਵਿੱਚ ਅਤੇ 8 ਵਿਦਿਆਰਥੀ ਦੂਜੀ ਪੁਜੀਸ਼ਨ ਦੇ ਵਿੱਚ ਪਾਸ ਹੋਏ।
ਇਸ ਮੌਕੇ ਤੇ ਸਕੂਲ ਮੁਖੀ ਅਤੇ ਐਸ.ਐਮ.ਸੀ. ਦੀ ਚੇਅਰਪਰਸਨ ਨੇ ਦਸਵੀਂ ਵਿੱਚੋਂ ਚੰਗੇ ਨੰਬਰ ਪ੍ਰਾਪਤ ਕਰਕੇ ਪਾਸ ਹੋਣ ਤੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਭਵਿੱਖ ਵਿੱਚ ਚੰਗੇਰੇ ਜੀਵਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਤੇ ਸਮੂਹ ਸਟਾਫ ਨੂੰ ਵੀ ਵਧਾਈ ਦਿੱਤੀ ਕਿਉਂਕਿ ਮਿਹਨਤੀ ਸਟਾਫ ਦੀ ਆਣਥਕ ਮਿਹਨਤ ਕਰਕੇ ਹੀ ਚੰਗੇ ਨਤੀਜੇ ਆ ਰਹੇ ਹਨ।ਇਸ ਮੌਕੇ ਤੇ ਸ਼੍ਰੀਮਤੀ ਕੁਲਵੰਤ ਕੌਰ, ਗੁਰਮੀਤ ਸਿੰਘ, ਦੀਪਕ ਕੁਮਾਰ ਸੇਠੀ,ਸੁਖਦਰਸ਼ਨ ਸਿੰਘ, ਨਵਦੀਪ ਸਿੰਘ, ਗੁਰਜੀਤ ਸਿੰਘ, ਰਸਪਾਲ ਸਿੰਘ,ਮਨਪ੍ਰੀਤ ਕੌਰ ,ਪ੍ਰਿਤਪਾਲ ਕੌਰ, ਰਵੀ ਕੁਮਾਰ, ਇਕਬਾਲ ਸਿੰਘ, ਵਰਿੰਦਰ ਸਿੰਘ, ਜਤਿੰਦਰ ਕੌਰ ਅਤੇ ਕਰਮਜੀਤ ਕੌਰ ਆਦਿ ਹਾਜ਼ਰ ਸਨ।