ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ 15 ਵਿਦਿਆਰਥੀਆਂ ਦੀ ਸਹਾਇਕ ਟਾਊਨ ਪਲਾਨਰ ਵਜੋਂ ਚੋਣ
ਅੰਮ੍ਰਿਤਸਰ, 07 ਮਈ, 2024 – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ਼ ਪਲਾਨਿੰਗ ਦੇ ਲਗਭਗ 15 ਵਿਿਦਆਰਥੀ ਪੰਜਾਬ ਮਿਉਂਸਪਲ ਇਨਫਰਸਟਰਕਚਰ ਕਾਰਪੋਰੇਸ਼ਨ, ਚੰਡੀਗੜ੍ਹ ਅਤੇ ਹਰਿਆਣਾ ਲੋਕ ਸੇਵਾ ਕਮਿਸ਼ਨ, ਪੰਚਕੂਲਾ ਵਿੱਚ ਸਹਾਇਕ ਟਾਊਨ ਪਲਾਨਰ ਵਜੋਂ ਚੁਣੇ ਗਏ ਹਨ। ਵਿਭਾਗ ਦੇ ਮੁਖੀ ਪ੍ਰੋ. ਅਸ਼ਵਨੀ ਲੂਥਰਾ ਨੇ ਕਿਹਾ ਕਿ ਇਸ ਦੇ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਭਾਰਤ ਦੇ ਉੱਤਰ-ਪੱਛਮੀ ਖੇਤਰ ਅਤੇ ਹੋਰ ਦੂਜੇ ਰਾਜਾਂ ਵਿੱਚ ਵੀ ਕਲਾਸ-1 ਦੀਆਂ ਅਸਾਮੀਆਂ ਲਈ ਯੋਗ ਹਨ।
ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ 'ਚ ਵਰਤਮਾਨ ਸਮੇਂ ਵਿਚ ਚੱਲ ਰਹੇ ਚਾਰ ਵਿਸ਼ੇਸ਼ ਪ੍ਰੋਗਰਾਮਾਂ ਐਮ.ਟੈਕ. (ਟਾਊਨ ਪਲਾਨਿੰਗ), ਐਮ.ਟੈਕ. (ਇਨਫਰਸਟਰਕਚਰ ਪਲਾਨਿੰਗ), ਐਮ.ਟੈਕ. (ਟਰਾਂਸਪੋਰਟ ਪਲਾਨਿੰਗ) ਅਤੇ ਬੀ.ਟੈਕ. (ਸ਼ਹਿਰੀ ਅਤੇ ਖੇਤਰੀ ਯੋਜਨਾ) ਦੀ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਅਤੇ ਇਸ ਸਬੰਧੀ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਸੰਪਰਕ ਕਰ ਸਕਦੇ ਹਨ।
ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਮੁਖੀ, ਪ੍ਰੋ. ਅਸ਼ਵਨੀ ਲੁਥਰਾ ਨੇ ਦੱਸਿਆ ਕਿ ਵਿਭਾਗ ਦੇ ਗ੍ਰੈਜੂਏਟ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗਾਂ, ਮਿਉਂਸਪਲ ਕਾਰਪੋਰੇਸ਼ਨਾਂ, ਇੰਪਰੂਵਮੈਂਟ ਟਰੱਸਟਾਂ ਅਤੇ ਹੋਰ ਬਹੁਤ ਸਾਰੀਆਂ ਜਨਤਕ ਅਤੇ ਨਿੱਜੀ ਖੇਤਰ ਦੀਆਂ ਫਰਮਾਂ ਵਿੱਚ ਗਜ਼ਟਿਡ ਅਸਾਮੀਆਂ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ ਆਦਿ ਦੇਸ਼ਾਂ ਵਿੱਚ ਜਨਤਕ ਅਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਲਈ ਵੀ ਯੋਗ ਹਨ।