ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਬਿਆਸ ਦਾ ਦਸਵੀਂ ਦਾ ਨਤੀਜਾ ਰਿਹਾ 100%
ਬਲਰਾਜ ਸਿੰਘ ਰਾਜਾ
ਬਿਆਸ, 7 ਮਈ 2024 - ਆਈਸੀਐਸਈ ਬੋਰਡ ਵੱਲੋਂ ਲਈਆਂ ਗਈਆਂ ਸੈਸ਼ਨ 20232 ਦੀਆਂ ਦਸਵੀਂ ਦੀਆਂ ਪ੍ਰੀਖਿਆਵਾਂ ਦੇ ਵਿੱਚ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਬਿਆਸ ਦੇ 160 ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਿੱਤੀਆਂ ਜੋ ਕਿ ਸਾਰੇ ਦੇ ਸਾਰੇ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋਏ ।ਮਾਣ ਵਾਲੀ ਗੱਲ ਇਹ ਰਹੀ ਕਿ ਇਹਨਾਂ ਵਿੱਚੋਂ 16 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਿਲ ਹਾਸਿਲ ਕੀਤੇ ।ਪਹਿਲੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀ ਅਜੇ ਪ੍ਰਤਾਪ ਸਿੰਘ ਨੇ 98.8% ਨੰਬਰ ਹਾਸਿਲ ਕੀਤੇ। 97.6% ਨੰਬਰਾਂ ਨਾਲ ਦੂਸਰੇ ਨੰਬਰ ਤੇ ਰਹਿਣ ਵਾਲੀ ਵਿਦਿਆਰਥਨ ਸੀ ਮੁਸਕਾਨ ਸ਼ਰਮਾ ਇਸੇ ਤਰ੍ਹਾਂ ਗੁਰਲੀਨ ਕੌਰ ਢਿੱਲੋਂ, ਗੁਰਲੀਨ ਕੌਰ ਅਤੇ ਤੇਜ ਪ੍ਰੀਤ ਕੌਰ ਨੇ ਕਰਮਵਾਰ 96.4% ,95.6% ਅਤੇ 95.2% ਅੰਕਾਂ ਨਾਲ ਤੀਸਰਾ, ਚੌਥਾ ਅਤੇ ਪੰਜਵਾਂ ਸਥਾਨ ਹਾਸਿਲ ਕੀਤਾ ।
ਫਾਦਰ ਲੋਰੈਂਸ ਸਕੂਲ ਦੇ ਡਾਇਰੈਕਟਰ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਬਿਆਸ ਹਮੇਸ਼ਾ ਆਪਣੇ 100% ਨਤੀਜਿਆਂ ਦੇ ਨਾਲ ਇਸ ਇਲਾਕੇ ਦੇ ਮੋਹਰੀ ਵਿਦਿਅਕ ਸੰਸਥਾ ਰਿਹਾ ਹੈ। ਉਹਨਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬੱਚਿਆਂ ਦੀ ਆਪਣੀ ਮਿਹਨਤ ਦੇ ਨਤੀਜਾ ਹੈ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਿਸਟਰ ਮਾਰੀਆ ਅਤੇ ਅਧਿਆਪਕ ਹਾਜਰ ਸਨ।