ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕਾਉਂਲਿੰਗ ਸ਼ੁਰੂ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 09 ਮਈ 2024 - ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕਾਉਨਸਲਿੰਗ ਸ਼ੁਰੂ ਹੋ ਗਈ ਹੈ।ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲ ਆਫ ਐਮੀਨੈਂਸ ਬੰਗਾ ਸਕੂਲ ਵਿੱਚ ਕਾਉਂਸਲਿੰਗ ਮਿਤੀ 09 ਮਈ ਤੋਂ 13 ਮਈ ਚੱਲੇਗੀ।ਪੰਜਾਬ ਭਰ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਣ ਵਿਦਿਆਰਥੀ ਕਾਉਂਸਲਿੰਗ ਵਿੱਚ ਆਪਣੀ ਪਸੰਦ ਦੇ ਸਕੂਲ ਵਿੱਚ ਦਾਖਲਾ ਲੈ ਰਹੇ ਹਨ।
ਵਿਦਿਆਰਥੀਆ ਨੂੰ ਆਫਰ ਲੈਟਰ ਵੰਡਦੇ ਹੋਏ ਸਕੂਲ ਆਫ ਐਮੀਨੈਂਸ ਦੇ ਪ੍ਰਿੰਸੀਪਲ ਅਮਰੀਕ ਸਿੰਘ, ਰਜਨੀਸ਼ ਕੁਮਾਰ ਪ੍ਰਿੰਸੀਪਲ, ਲੈਕਚਰਾਰ ਮੈਡਮ ਸਰੋਜ ਬਾਲਾ, ਲੈਕਚਰਾਰ ਰਾਜਾ ਮਨਚੰਦਾ, ਕੰਪਿਊਟਰ ਅਧਿਆਪਕ ਹਰਮਨਜੀਤ ਕੌਰ, ਿਜ਼ਲ੍ਹਾ ਐਮ.ਆਈ.ਐਸ ਕੋਆਰਡੀਨੇਟਰ ਜਗਦੀਸ਼ ਰਾਏ ਅਤੇ ਨਵਰਾਜ ਸਿੰਘ ਕਲਰਕ।