ਚੰਡੀਗੜ੍ਹ, 02 ਨਵੰਬਰ 2018: ਅਦੇਸ਼ ਗਰੁੱਪ ਵੱਲੋਂ ਕਰਵਾਏ ਗਏ ਵੈਲਕਮ ਫੀਸਟਾ ਪ੍ਰੋਗਰਾਮ ਵਿੱਚ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਐਨਆਈਟੀਟੀਆਰ ਦੇ ਸਾਬਕਾ ਡਾਇਰੈਕਟਰ ਡਾ. ਸੁਭਾਸ਼ ਚੰਦਰ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਬੁਨਿਆਦ ਨੌਜਵਾਨ ਪੀੜ੍ਹੀ ਤੋਂ ਹੀ ਹੈ ਅਤੇ ਮਜਬੂਤ ਸਮਾਜ ਬਣਾਉਣ ਤੋਂ ਹੀ ਦੇਸ਼ ਮਜਬੂਤ ਬਣ ਸਕੇਗਾ। ਇਸ ਦੌਰਾਨ ਪ੍ਰੋ. ਸੁਭਾਸ਼ ਨੇ ਨਵੇਂ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਵਾਂ ਨੇ ਸਮਾਜ ਦੇ ਜਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ ਰਾਹੀਂ ਸਮਾਜ ਵਿੱਚ ਸਾਰੇ ਧਰਮਾਂ ਦਾ ਸਨਮਾਨ ਕਰਨ ਅਤੇ ਸਮਾਜ ਵਿੱਚ ਆਪਸੀ ਭਾਈਚਾਰੇ ਦੇ ਨਾਲ ਰਹਿਣ ਦੀ ਪ੍ਰੇਰਣਾ ਦਿੱਤੀ। ਦੂਸਰੇ ਪਾਸੇ ਭੂਟਾਨ ਦੇ ਵਿਦਿਆਰਥੀਆਂ ਨੇ ਮਾਂ ਦੇ ਪਿਆਰ ਤੇ ਗੀਤ ਗਾਏ। ਮਾਡਲਿੰਗ ਰਾਉਂਡ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਰਾਜਾਂ ਦੇ ਸਭਿਆਚਾਰ ਦੀ ਝਲਕ ਪੇਸ਼ ਕੀਤੀ। ਇਸ ਦੌਰਾਨ ਆਦੇਸ਼ ਗਰੁੱਪ ਦੇ ਟੈਕਨੀਕਲ ਵਿੰਗ ਦੇ ਡਾਇਰੈਕਟਰ ਇੰਜੀਨਿਅਰਿੰਗ ਗੁਰਫਤਿਹ ਸਿੰਘ ਗਿਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਦੇਸ਼ ਗਰੁੱਪ ਪਿੱਛਲੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ ਆਪਣੀਂ ਸੇਵਾਵਾਂ ਦੇ ਰਿਹਾ ਹੈ ਅਤੇ ਭਵਿੱਖ ਵਿੱਚ ਬੱਚਿਆਂ ਦੇ ਵਿਕਾਸ ਦੇ ਲਈ ਕੰਮ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੇਹੱਦ ਜ਼ਰੂਰੀ ਹਨ ਕਿਉਂਕਿ ਇਸ ਨਾਲ ਬੱਚਿਆਂ ਵਿੱਚ ਇੱਕ ਦੂਸਰੇ ਦੇ ਸਭਿਆਚਾਰ ਬਾਰੇ ਪਤਾ ਲੱਗਦਾ ਹੈ ਅਤੇ ਆਤਮਵਿਸ਼ਵਾਸ ਵੀ ਵੱਧਦਾ ਹੈ। ਸਮਾਰੋਹ ਤੋਂ ਪਹਿਲਾਂ ਪੌਧੇ ਲਗਾ ਕੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਦਾ ਸੰਦੇਸ਼ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਵੀ ਆਪਣੇ ਘਰਾਂ ਦੇ ਆਸ-ਪਾਸ ਪੌਧੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਬੁਲਸ ਆਈ ਚੰਡੀਗੜ੍ਹ ਦੇ ਡਾਇਰੈਕਟਰ ਹ੍ਰਦੇਸ਼ ਮਦਾਨ, ਗੁਰੂ ਬਲਵੰਤ ਆਦੇਸ਼ ਇੰਜੀਨਿਅਰਿੰਗ ਕਾਲਜ ਦੇ ਪ੍ਰਿੰਸੀਪਲ ਐਸਕੇ ਗਾਂਧੀ, ਪੀ ਆਰ ਓ ਪਰਦੀਪ ਬਹਲ, ਰਜਿਸਟਰਾਰ, ਐਮ ਬੀ ਸਿੰਘ, ਹਰਪ੍ਰੀਤ ਸਿੰਘ ਤੇ ਹੋਰ ਮੋਹਤਬਾਰ ਵਿਅਕਤੀ ਮੌਜੂਦ ਸਨ।