ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਹੋਏ ਫਿਲਮ ਐਂਡ ਐਨੀਮੇਸ਼ਨ ਫੈਸਟੀਵਲ ਦਾ ਦ੍ਰਿਸ਼।
ਚੰਡੀਗੜ੍ਹ 02 ਨਵੰਬਰ 2018: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਯੂਨੀਵਰਸਿਟੀ ਇੰਸਟੀਚਿਊਟ ਆੱਫ ਐਨੀਮੇਸ਼ਨ ਐਂਡ ਮਲਟੀਮੀਡੀਆ ਵਿਭਾਗ ਵੱਲੋਂ ਆਪਣਾ ਦੂਸਰਾ ਫਿਲਮ 'ਤੇ ਐਨੀਮੇਸ਼ਨ ਫੈਸਟੀਵਲ ਕਰਵਾਇਆ ਗਿਆ, ਜਿਸ ਵਿੱਚ ਸੂਖਮ ਕਲਾ, ਐਨੀਮੇਸ਼ਨ 'ਤੇ ਫਿਲਮ ਮੇਕਿੰਗ ਦੇ ਕੁੱਲ ੭ ਮੁਕਾਬਲੇ ਕਰਵਾਏ ਗਏ। ੬ ਵੱਖ-ਵੱਖ ਪ੍ਰਕਾਰ ਦੇ ਫਿਲਮ ਮੇਕਿੰਗ ਮੁਕਾਬਲੇ ਵਿੱਚ ਦੇਸ਼ ਦੀਆਂ ਭਿੰਨ ਭਿੰਨ ਯੂਨੀਵਰਸਿਟੀਆਂ ਤੋਂ ੨੨ ਫਿਲਮਾਂ ਦੇ ਇਲਾਵਾ ਯੂਕੇ 'ਤੇ ਨਿਊਜ਼ੀਲੈਂਡ ਤੋਂ ਵੀ ਦੋ ਫਿਲਮਾਂ ਪਹੁੰਚੀਆਂ।ਐਨੀਮੇਸ਼ਨ ਫਿਲਮ ਨਿਰਮਾਤਾ, ਨਿਰਦੇਸ਼ਕ 'ਤੇ ਇਸ ਵਿਸ਼ੇ ਨਾਲ ਸਬੰਧਤ ਪ੍ਰਸਿੱਧ ਕਿਤਾਬ 'ਦਾ ਆਰਟ ਆਫ ਐਨੀਮੇਸ਼ਨ ਪ੍ਰੋਡੱਕਸ਼ਨ ਮੈਨੇਜਮੈਂਟ' ਦੇ ਲੇਖਕ ਰਣਜੀਤ ਸਿੰਘ ਮੁੱਖ ਮਹਿਮਾਨ ਵਜੋ ਪਹੁੰਚੇ, ਜਦਕਿ ਵਿਸ਼ਵ ਪ੍ਰਸਿੱਧ ਐਨੀਮੇਟਡ ਫਿਲਮਾਂ ਵਿੱਚ ਕੰਮ ਕਰ ਚੁੱਕੇ ਐਨੀਮੇਸ਼ਨ ਡਿਜ਼ਾਇਨਰ ਧੀਰਜ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਿਰ ਰਹੇ।
ਦੋਹਾਂ ਮਾਹਿਰ ਮਹਿਮਾਨਾਂ ਨੇ 'ਵਰਸਿਟੀ ਦੇ ਵਿਭਾਗ ਦੇ ਵਿਦਿਆਰਥੀਆਂ ਦਾ ਇੰਟਰੈਕਟਿਵ ਸੈਸ਼ਨ 'ਤੇ ਵਰਕਸ਼ਾਪ ਲੈਂਦਿਆਂ ਐਨੀਮੇਸ਼ਨ ਜਗਤ ਦੀਆਂ ਬਾਰੀਕੀਆਂ 'ਤੇ ਊਣਤਾਈਆਂ ਸਬੰਧਿਤ ਆਪਣੀ ਜ਼ਿੰਦਗੀ ਦੇ ਤਜੁਰਬੇ ਸਾਂਝੇ ਕੀਤੇ। ਚੰਗੇ ਐਨੀਮੇਟਰ ਡਿਜ਼ਾਇਨਰ ਬਣਨ ਲਈ ਸਕੈਚਿੰਗ ਕਲਾ ਨੂੰ ਬੇਹੱਦ ਜਰੂਰੀ ਦੱਸਦਿਆਂ ਐਨੀਮੇਸ਼ਨ ਫਿਲਮ ਨਿਰਮਾਤਾ ਰਣਜੀਤ ਸਿੰਘ ਨੇ ਕਿਹਾ ਕਿ ਐਨੀਮੇਸ਼ਨ ਦੀ ਦੁਨੀਆ ਵਿੱਚ ਵਿਦਿਆਰਥੀ ਗਿਆਨ ਉਵੇਂ ਹੀ ਆਪਣੇ ਅੰਦਰ ਸਮਾਉਣ ਜਿਵੇਂ ਕਿ ਸਪੰਜ ਪਾਣੀ ਚੂਸਦੀ ਹੈ। ਉਹਨਾ ਕਿਹਾ ਕਿ ਸਾਡੇ ਇਤਿਹਾਸ 'ਤੇ ਵਿਰਸੇ ਨੂੰ ਅਜੇ ਤੱਕ ਸਫਲਤਾ ਸਹਿਤ ਐਨੀਮੇਸ਼ਨ ਦਾ ਰੂਪ ਨਹੀਂ ਮਿਲ ਸਕਿਆ ਹੈ, ਜਿਵੇਂ ਕਿ ਸਿੱਖ ਸਮਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ 'ਤੇ ਸੰਘਰਸ਼ ਬਾਰੇ ਕਮਾਲ ਦੀ ਐਨੀਮੇਸ਼ਨ ਫਿਲਮ ਬਣਾਈ ਜਾ ਸਕਦੀ ਹੈ।
ਐਨੀਮੇਸ਼ਨ ਡਿਜ਼ਾਇਨਰ ਧੀਰਜ ਕੁਮਾਰ ਨੇ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਨਵੇਂ ਕਾਲਪਨਿਕ ਕਿਰਦਾਰ ਰਚਣ ਦੀ ਸਲਾਹ ਦਿੰਦਿਆ ਕਿਹਾ ਕਿ ਸਾਡੇ ਇਤਿਹਾਸ ਨੂੰ ਜੇਕਰ ਐਨੀਮੇਸ਼ਨ ਦਾ ਰੂਪ ਦਿੱਤਾ ਜਾਵੇ ਤਾਂ ਨਾ ਕੇਵਲ ਇਹ ਬੱਚਿਆਂ ਨੂੰ ਸਮਝਣ ਵਿੱਚ ਸੌਖਾ ਹੋਵੇਗਾ ਬਲਕਿ ਐਨੀਮੇਸ਼ਨ ਦੇ ਵਿਦਿਆਰਥੀਆਂ ਲਈ ਬਹੁਤ ਸਾਰੀਆਂ ਕਹਾਣੀਆਂ 'ਤੇ ਕਿਰਦਾਰ ਵੀ ਖੋਜੇ ਜਾ ਸਕਦੇ ਹਨ। ਉਹਨਾਂ ਜੋਰ ਦੇ ਕੇ ਕਿਹਾ ਕਿ ਐਨੀਮੇਸ਼ਨ ਕੇਵਲ ਮਨੋਰੰਜਨ ਹੀ ਨਹੀਂ ਬਲਕਿ ਮੈਡੀਕਲ 'ਤੇ ਕਾੱਰਪੋਰੇਟ ਸੈਕਟਰ ਵਿੱਚ ਵੀ ਬਹੁਤ ਮਹੱਤਵ ਪੂਰਨ ਭੂਮਿਕਾ ਨਿਭਾਉਂਦੇ ਹਨ।
ਫਿਲਮ ਐਂਡ ਐਨੀਮੇਸ਼ਨ ਫੈਸਟੀਵਲ ਦੌਰਾਨ ਆਈਆਂ ਫਿਲਮਾਂ ਵਿੱਚੋਂ ਡੌਕੌਮੈਂਟਰੀ ਕੈਟੇਗਰੀ ਵਿੱਚ ਪੀਪਲਜ਼ ਯੂਨੀਵਰਸਿਟੀ ਆੱਫ ਮੀਡੀਆ ਸਟੱਡੀਜ਼ ਦਿੱਲੀ ਦੀ 'ਡਾਰਕ ਵਰਲਡ' ਫਿਲਮ ਪਹਿਲੇ ਸਥਾਨ 'ਤੇ ਰਹੀ ਜੋ ਕਿ ਬੱਚਿਆਂ ਨਾਲ ਹੁੰਦੇ ਸ਼ਰੀਰਕ ਸੋਸ਼ਣ ਵਿਸ਼ੇ ਬਾਰੇ ਸੀ। ਲਾਈਵ ਐਕਸ਼ਨ ਕੈਟੇਗਿਰੀ ਵਿੱਚ ਮਦੁਰਾਈ ਕਮਰਾਜਰ ਯੂਨੀਵਰਸਿਟੀ ਤਾਮਿਲਨਾਢੂ ਦੀ ਕਦਾਵਿਊਲਿਮ ਫਿਲਮ ਜੇਤੂ ਰਹੀ ਜੋ ਕਿ ਕਲਪਨਾ ਅਧਾਰਿਤ ਜੰਗਲੀ ਜੀਵਾਂ ਬਾਰੇ ਫਿਲਮ ਸੀ। ਵੀਐਫਐਕਸ ਕੈਟੇਗਿਰੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਟੈਕੀਮੋਗੇ ਫਿਲਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਜੋ ਕਿ ਅਧਿਆਪਕ 'ਤੇ ਵਿਦਿਆਰਥੀ ਦੇ ਰਿਸ਼ਤਿਆਂ ਬਾਰੇ ਸੀ। ਪਿਆਰ ਵੰਡਣ ਦਾ ਸੰਦੇਸ਼ ਦਿੰਦੀ ਬੌਰਨ ਮਾਊਥ ਯੂਨੀਵਰਸਿਟੀ ਯੂਕੇ ਨੇ ਪਹਿਲਾ ਪੁਰਸਕਾਰ ਜਿੱਤਿਆ। ਐਡਵਰਟਾਈਸਮੈਂਟ ਵੰਨਗੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਐਨਰਜੀ ਡ੍ਰਿੰਕ ਅਧਾਰਿਤ ਫਿਲਮ ਇਨਾਮ ਜਿੱਤਣ ਵਿਚ ਕਾਮਯਾਬ ਰਹੀ।
ਇੰਸਟਾਲੇਸ਼ਨ ਦੇ ਮੁਕਾਬਲੇ ਵਿੱਚ ਵਿਦਿਆਰਥੀ ਸਮੀਰ ਕਾਲੀਆ, ਅਮਨ, ਅਕਾਸ਼ 'ਤੇ ਅਜ਼ਾਦ ਪਹਿਲੇ ਸਥਾਨ 'ਤੇ ਜਦਕਿ ਦਕਸ਼, ਸੰਦੀਪ, ਤੁਸ਼ਾਰ 'ਤੇ ਪ੍ਰਬਲ ਦੀ ਟੀਮ ਦੂਸਰੇ ਸਥਾਨ 'ਤੇ ਰਹੀ।
ਗੇਮਿੰਗ ਦੀ ਪ੍ਰਤੀਯੋਗਿਤਾ ਵਿੱਚ ਵਿਦਿਆਰਥੀ ਪ੍ਰਵੀਨ ਕੁਮਾਰ ਪਹਿਲੇ 'ਤੇ ਤਸਲੀਮ ਗਾਜ਼ੀ ਦੂਜੇ ਸਥਾਨ 'ਤੇ ਰਹੇ।
ਕੌਮਿਕ ਕਾੱਨ ਦੇ ਮੁਕਾਬਲੇ ਵਿੱਚ ਨਿਖਿਲ ਨੇ ਪਹਿਲਾ 'ਤੇ ਯਾਨੀ ਨੇ ਦੂਸਰਾ ਇਨਾਮ ਜਿੱਤਿਆ।
ਟੀ-ਸ਼ਰਟ ਡਿਜ਼ਾਇਨਿੰਗ ਦੇ ਮੁਕਾਬਕੇ ਵਿੱਚ ਰਮਨ ਵਰਮਾ ਨੇ ਪਹਿਲਾ ਜਦਕਿ ਅਭਿਸ਼ੇਕ ਧਮਾਨ ਨੇ ਦੂਸਰਾ ਸਥਾਨ ਹਾਸਿਲ ਕੀਤਾ।