ਭਾਈ ਆਸਾ ਸਿੰਘ ਗਰਲ਼ਜ ਕਾਲਜ ਦੇ ਵਿਦਿਆਰਥੀਆਂ ਵਲੋਂ "ਸਲੋਗਨ ਲਿਖਣ ਮੁਕਾਬਲਾ "
ਬਠਿੰਡਾ, 5 ਨਵੰਬਰ (ਅਮ੍ਰਿਤਪਾਲ ਬਰਾੜ)
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ "ਰੈੱਡ ਰਿਬਨ ਕਲੱਬ" ਅਤੇ "ਬਡੀ ਪੋ੍ਗਰਾਮ" ਦੇ ਤਹਿਤ ਨਸ਼ਾ ਵਿਰੋਧੀ ਮੁਹੰਮ ਤਹਿਤ ਭਾਈ ਆਸਾ ਸਿੰਘ ਗਰਲ਼ਜ ਕਾਲਜ ,ਗੋਨਿਆਣਾ ਮੰਡੀ ਜ਼ਿਲਾ ਬਠਿੰਡਾ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਸ਼ੇ ਦੇ ਖਿਲਾਫ ਮੁਹਿੰਮ ਵਿਚ ਕਾਲਜ ਵਿੱਚ "ਸਲੋਗਨ ਲਿਖਣ "ਮੁਕਾਬਲੇ ਦਾ ਆਯੋਜਨ ਕੀਤਾ ਗਿਆ।
ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਆਪਣੀਆਂ ਭਾਵਨਾਵਾਂ ਅਤੇ ਹੁਨਰ ਦਾ ਇਜ਼ਹਾਰ ਕੀਤਾ।
ਵਿਦਿਆਰਥੀਆਂ ਨੇ ਇਸ ਪੋ੍ਗਰਾਮ ਵਿਚ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਇਸ ਮੁਕਾਬਲੇ ਵਿਚ ਬੀ.ਕਾਮ ਭਾਗ ਦੂਜਾ ਰਿੰਪੀ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ,ਕਿਰਨਦੀਪ ਕੌਰ ਬੀ.ਸੀ.ਏ. ਭਾਗ ਤੀਜਾ ਨੇ ਸੈਕੰਡ ਸਥਾਨ ਅਤੇ ਗੁੱਡੀ ਕੌਰ ਬੀ.ਸੀ.ਏ. ਭਾਗ ਤੀਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਵਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਸਮੂਹ ਵਿਦਿਆਰਥੀਆਂ ਅਤੇ ਅਿਧਆਪਕਾਂ ਨੂੰ ਪੰਜਾਬ ਵਿਚ ਨਸ਼ਿਆਂ ਦੇ ਖ਼ਾਤਮੇ ਲਈ ਤਤਪਰ ਰਹਿਣ ਲਈ ਪੇ੍ਰਿਤ ਕੀਤਾ।
ਆਪਣੇ ਵਿਚਾਰ ਪੇਸ਼ ਕਰਿਦਆਂ ਕਿਹਾ ਕਿ ਨਸ਼ੇ ਨੰ ਠੱਲ੍ਹ ਪਾਉਣ ਲਈ ਵਿੱਦਅਕ ਅਦਾਰਿਆਂ ਨੂੰ ਅਜਿਹੇ ਨਸ਼ਾ ਵਿਰੋਧੀ ਪੋ੍ਗਰਾਮ ਕਰਾਉਣੇ ਚਾਹੀਦੇ ਹਨ । ਨੋਡਲ ਅਫ਼ਸਰ ਪ੍ਰੋ ਗੁਰਲੀਨ ਅਤੇ ਬੱਡੀ ਇਨਚਾਰਜ ਪ੍ਰੋ ਪਰਮਜੀਤ ਢਿਲੋਂ ,ਪ੍ਰੋ ਪਰਵਿੰਦਰ ਕੌਰ ,ਪ੍ਰੋ ਰਿਚਾ ਰਾਣੀ , ਪ੍ਰੋ ਕਮਲਜੀਤ ਢਿਲੋਂ , ਪ੍ਰੋ ਕੁਲਵਿੰਦਰ ਕੌਰ ,ਪ੍ਰੋ ਰਿਤੂ ਗਰੋਵਰ ,ਪ੍ਰੋ ਯਾਦਵਿੰਦਰ ਕੌਰ ,ਪ੍ਰੋ ਕੁਲਜੀਤ ਕੌਰ ਅਤੇ ਪ੍ਰੋ ਵੀਰਪਾਲ ਕੌਰ ਦੀ ਦੇਖਰੇਖ ਵਿਚ ਮੁਕਾਬਲਾ ਕਰਵਾਇਆ ਗਿਆ ਅਤੇ ਸਾਰੇ ਵਿਦਿਆਰਥੀ ਬੱਡੀਜ਼ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ।