ਸਿੱਖਿਆ ਵਿਭਾਗ ਇਹਨਾਂ ਕਰਮਚਾਰੀਆਂ ਨੂੰ ਭਲਕੇ 15 ਨਵੰਬਰ ਨੂੰ ਦੇਵੇਗਾ ਰੈਗੂਲਰ ਸੇਵਾਵਾਂ ਦੇ ਹੁਕਮ
ਮੋਹਾਲੀ, 14 ਨਵੰਬਰ 2018 - ਸਿੱਖਿਆ ਵਿਭਾਗ ਨੇ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਅਧਿਨ ਕੰਮ ਕਰ ਰਹੇ ਕਰਮੀਆਂ ਨੂੰ ਸੂਚਿਤ ਕੀਤਾ ਹੈ ਕਿ ਜਿਹੜੇ ਕਰਮੀਆਂ ਵੱਲੋਂ 14 ਨਵੰਬਰ ਤੱਕ ਸਿੱਖਿਆ ਵਿਭਾਗ 'ਚ ਆਉਣ ਲਈ ਆਨਲਾਈਨ ਆਪਸ਼ਨ ਦਿੱਤੀ ਦਿੱਤੀ ਗਈ, ਉਨ੍ਹਾਂ ਕਰਮੀਆਂ ਨੂੰ ਰੈਗੂਲਰ ਸੇਵਾਵਾਂ ਦੇ ਹੁਕਮ 15 ਨਵੰਬਰ 2018 ਦਿਨ ਵੀਰਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਈ-ਬਲਾਕ, ਫੇਜ਼-8 ਅੇਸ.ਏ.ਅੇਸ ਨਗਰ ਵਿਖੇ ਦਿੱਤੇ ਜਾਣਗੇ।