ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੀਆਂ ਹੋਣਹਾਰ ਉਮੀਦਵਾਰ ਅਧਿਆਪਕਾਵਾਂ
ਜਗਦੀਸ਼ ਥਿੰਦ
ਫਾਜ਼ਿਲਕਾ 16 ਨਵੰਬਰ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਯੋਜਨਾ ਜ਼ਿਲ੍ਹੇ ਦੇ ਬੇਰੁਜ਼ਗਾਰਾਂ ਨੌਜਵਾਨਾਂ ਲਈ ਸਹਾਈ ਸਿੱਧ ਹੋ ਰਹੀ ਹੈ। ਇਥੋ ਦੀ ਸਰਕਾਰੀ ਆਈ.ਟੀ.ਆਈ ਵਿਖੇ ਚੱਲ ਰਹੇ ਰੋਜ਼ਗਾਰ ਮੇਲੇ ਦੇ ਪੰਜਵੇ ਦਿਨ ਤੱਕ 1584 ਬੇਰੋਜ਼ਗਾਰਾਂ ਨੌਜ਼ਵਾਨਾਂ ਵੱਲੋਂ ਰੁਜ਼ਗਾਰ ਲਈ ਸ਼ਿਰਕਤ ਕੀਤੀ ਗਈ। ਜ਼ਿਨ੍ਹਾਂ ਵਿਚੋ ਹੁਣ ਤੱਕ 865 ਯੋਗ ਬੇਰੁਜ਼ਗਾਰ ਨੌਜਵਾਨਾਂ ਦੀ ਸ਼ਾਰਟ ਲਿਸਟ ਬਣਾਈ ਗਈ ਅਤੇ 522 ਯੋਗ ਬੇਰੁਜ਼ਗਾਰ ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਜਾ ਚੁੱਕੀ ਹੈ। ਰੁਜ਼ਗਾਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਵੱਲੋਂ ਜ਼ਿਲ੍ਹਾਂ ਪ੍ਰਸ਼ਾਸ਼ਨ ਤੇ ਸੂਬਾ ਸਰਕਾਰ ਵੱਲੋਂ ਲਗਾਏ ਜਾ ਰੋਜ਼ਗਾਰ ਮੇਲਿਆ ਦੀ ਭਰਪੂਰ ਪ੍ਰਸੰਸਾਂ ਵੀ ਕੀਤੀ ਜਾ ਰਹੀ ਹੈ।
ਰੁਜ਼ਗਾਰ ਮੇਲੇ ਦੇ ਪੰਜਵੇ ਦਿਨ ਫਾਜ਼ਿਲਕਾ ਦੀ ਵਸਨੀਕ ਸੋਨਮ ਕੰਬੋਜ ਨੇ ਦੱਸਿਆ ਕਿ ਉਹ ਕੁਟੱਲਿਆ ਸਕੂਲ ਵੱਲੋਂ ਇੰਗਲਿਸ਼ ਆਧਿਆਪਕਾਂ ਵਜੋਂ ਚੋਣ ਹੋਈ ਹੈ। ਇਸੇ ਤਰ੍ਹਾਂ ਨਵਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀ ਵੀ ਕੁਟੱਲਿਆ ਸਕੂਲ ਵਿੱਚ ਸਾਇੰਸ ਆਧਿਆਪਕਾਂ ਵਜੋਂ ਨੌਕਰੀ ਮਿਲੀ ਹੈ।
ਇਸ ਦੌਰਾਨ ਕਸ਼ਿਸ਼ ਸਚਦੇਵਾ ਨੇ ਦੱਸਿਆ ਕਿ ਉਸ ਨੂੰ ਅੱਜ ਦੇ ਰੋਜ਼ਗਾਰ ਮੇਲੇ ਦੌਰਾਨ ਅ੍ਰੰਮਿਤ ਮਾਡਲ ਸਕੂਲ ਵਿੱਚ ਸਾਇੰਸ ਆਧਿਆਪਕਾਂ ਵਜੋਂ ਨੌਕਰੀ ਮਿਲੀ ਹੈ। ਇਸੇ ਤਰ੍ਹਾਂ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਗੁਰੂਕੁਲ ਸਕੂਲ ਵਿੱਚ ਸਾਇੰਸ ਆਧਿਆਪਕ ਵਜੋਂ ਚੋਣ ਹੋਈ ਹੈ।
ਪੰਜਵੇ ਦਿਨ ਦੇ ਰੁਜ਼ਗਾਰ ਮੇਲੇ ਦੌਰਾਨ ਮਹਿੰਦਰ ਸਿੰਘ, ਸੰਦੀਪ ਸਿੰਘ, ਪੂਜਾ ਰਾਣੀ ਅਤੇ ਜਯੋਤੀ ਨੇ ਪੰਜਾਬ ਸਰਕਾਰ ਦੀ ਪ੍ਰਸੰਸਾਂ ਕਰਦਿਆ ਦੱਸਿਆ ਕਿ ਉਨ੍ਹਾਂ ਨੂੰ ਹੀਰੋ ਮੋਟਰ ਵਿੱਚ ਨੌਕਰੀ ਲਈ ਚੋਣ ਹੋ ਗਈ ਹੈ।