ਗੁਰਦੁਆਰਾ ਪ੍ਰਮੇਸ਼ਰ ਦੁਆਰ ਵਿਖੇ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਅਰਦਾਸ ਦਾ ਦ੍ਰਿਸ਼
ਬਾਬੂਸ਼ਾਹੀ ਬਿਉਰੋ
ਪਟਿਆਲਾ 28 ਨਵੰਬਰ
ਬੇਰੁਜ਼ਗਾਰ ਈ ਟੀ ਟੈੱਟ ਪਾਸ ਅਧਿਆਪਕਾਂ ਨੇ ਦਸਵੇਂ ਦਿਨ ਵੀ ਲਗਾਇਆ ਧਰਨਾ ਅਤੇ ਭੁੱਖ ਹੜਤਾਲ ਦਸਵੇਂ ਦਿਨ ਵੀ ਜਾਰੀ ਹੈ । ਇਸ ਦੌਰਾਨ ਹੀ ਬੇਰੁਜ਼ਗਾਰ ਅਧਿਆਪਕਾਂ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ ਪੁੱਜ ਕੇ ਅਰਦਾਸ ਕਰਵਾਈ ।
ਬੇਰੁਜ਼ਗਾਰ ਈ ਟੀ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਚੱਲ ਰਿਹਾ ਮਹਿਮਦਪੁਰ ਦਾਣਾ ਮੰਡੀ ਵਿੱਚ ਭੁੱਖ ਹੜਤਾਲ ਅਤੇ ਪੱਕਾ ਧਰਨਾ ਦਸਵੇਂ ਦਿਨ ਵਿੱਚ ਸ਼ਾਮਿਲ ਹੋ ਚੁਕਾ ਹੈ। ਦਸਵੇਂ ਦਿਨ ਭੁੱਖ ਹੜਤਾਲ ਤੇ ਬੈਠੇ ਹੋਏ ਸਾਥੀ ਲੇਖ ਸਿੰਘ ਫ਼ਿਰੋਜ਼ਪੁਰ , ਬਲਜੀਤ ਸਿੰਘ ਮੋਨੂੰ ਫਿਰੋਜ਼ਪੁਰ , ਅਮਿਤ ਕੰਬੋਜ ਫ਼ਿਰੋਜ਼ਪੁਰ , ਹਰਪ੍ਰੀਤ ਪਟਿਆਲਾ , ਗੁਰਜੰਟ ਸਿੰਘ ਪਟਿਆਲਾ ਨੇ ਭੁੱਖ ਹੜਤਾਲ ਕੀਤੀ ।ਯੂਨੀਅਨ ਆਗੂਆਂ ਸਰਕਾਰ ਨੂੰ ਕੋਸਦਿਆ ਕਿਹਾ ਗਿਆ ਕਿ ਭੁੱਖ ਹੜਤਾਲ ਪੱਕਾ ਧਰਨਾਂ ਦਸਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਾ ਹੈ ਪਰੰਤੂ ਪ੍ਰਸ਼ਾਸਨ ਵੱਲੋਂ ਸਰਕਾਰ ਨਾਲ ਕੋਈ ਵੀ ਤਾਲਮੇਲ ਨਹੀਂ ਬਣਾਇਆ ਜਾ ਰਿਹਾ । ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ।ਆਗੂਆਂ ਵਲੋਂ ਕਿਹਾ ਗਿਆ ਕੇ ਸਰਕਾਰ ਵਲੋਂ ਸਰਕਾਰੀ ਸਕੂਲਾਂ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ ਅਤੇ ਪ੍ਰਾਈਵੇਟ ਸਕੂਲਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ । ਬਹੁਤ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੋਣ ਕਾਰਨ ਅਤੇ ਸਹੂਲਤਾਂ ਨਾ ਹੋਣ ਕਾਰਨ ਗ਼ਰੀਬ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾਉਣਾ ਮੁਸ਼ਕਲ ਹੋ ਰਿਹਾ ਹੈ । ਜਦਕਿ ਪੜ੍ਹੇ ਲਿਖੇ ਟੈਟ ਪਾਸ ਅਧਿਆਪਕ ਸੜਕਾਂ ਤੇ ਧਰਨਾ ਲਗਾ ਕੇ ਬੈਠੇ ਹਨ। ਯੂਨੀਅਨ ਆਗੂਆਂ ਵਲੋਂ ਰੋਸ ਪ੍ਰਗਟ ਕਰਦਿਆਂ ਕਿਹਾ ਗਿਆ ਕੇ ਜੇਕਰ ਪ੍ਰਸ਼ਾਸ਼ਨ ਵਲੋਂ ਸਰਕਾਰ ਨਾਲ ਮੀਟਿੰਗ ਦਾ ਕੋਈ ਸੱਦਾ ਨਹੀਂ ਦਿੱਤਾ ਜਾਂਦਾ ਤਾਂ ਯੂਨੀਅਨ ਵਲੋਂ ਪਟਿਆਲਾ ਵਿੱਚ ਮਜਬੂਰਨ ਗੁਪਤ ਅੈਕਸ਼ਨ ਕੀਤੇ ਜਾਣਗੇ। ਯੂਨੀਅਨ ਵਲੋਂ ਪ੍ਰਮੇਸ਼ਰ ਦੁਆਰ ਗੁਰੂਦੁਆਰਾ ਸਾਹਿਬ ਵਿੱਚ ਪਹੁੰਚ ਕੇ ਨੌਕਰੀ ਸਬੰਧੀ ਅਰਦਾਸ ਵੀ ਕਰਵਾਈ ਗਏੀ ।ਇਸ ਸਮੇਂ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਲੋਕਤੰਤਰਿਕ ਨਾ ਹੋ ਕੇ ਤਾਨਾਸ਼ਾਹੀ ਵਾਲਾ ਰਾਜ ਹੈ ਚੋਣਾਂ ਮੌਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਭਰਤੀ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਹੁਣ ਕੀਤੇ ਵਾਅਦੇ ਤੋਂ ਭੱਜੀ ਰਿਹੀ ਹੈ । ਇਸ ਮੌਕੇ ਅਮਨਦੀਪ ਸਗੂ , ਨਿਰਮਲ ਜੀਰਾ , ਪਰਵਿਦਰ ਸੰਗਰੂਰ , ਗੁਰਪ੍ਰੀਤ ਗੋਪੀ , ਗੁਰਪ੍ਰੀਤ ਗੁਰਾਇਆ , ਰੇਖਾ ਫਿਰੋਜ਼ਪੁਰ , ਸੋਨੀਆ ਪਟਿਆਲਾ , ਹਰਪ੍ਰੀਤ ਪਟਿਆਲਾ , ਰਕੇਸ਼ ਅਬੋਹਰ , ਲਵਿਸ਼ ਫਿਰੋਜ਼ਪੁਰ ਸਮੇਤ ਹੋਰ ਵੀ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।