← Go Back
ਅੰਮ੍ਰਿਤਸਰ 28 ਨਵੰਬਰ 2018: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਲਾਨਾ ਕਾਨਵੋਕੇਸ਼ਨ ਸਾਲ-1992 ਤੋਂ ਸਾਲ-2017 ਦੋਰਾਨ ਜੋ ਪ੍ਰੀਖਿਆਰਥੀ ਮੈਡਲ ਲੈਣ ਲਈ ਯੋਗ ਸਨ, ਉਹਨਾਂ ਵਿਚੋਂ ਕੁਝ ਪ੍ਰੀਖਿਆਰਥੀ ਕਾਨਵੋਕੇਸ਼ਨ ਵਿਚ ਸ਼ਾਮਲ ਨਹੀਂ ਹੋਏ ਜਿਸ ਕਰਕੇ ਉਹਨਾਂ ਦੇ ਮੈਡਲ ਯੂਨੀਵਰਸਿਟੀ ਪਾਸ ਪੈਂਡਿੰਗ ਪਏ ਹਨ, ਜਿਸ ਦੀ ਲਿਸਟ ਯੂਨੀਵਰਸਿਟੀ ਵੈਬਸਾਈਟ ਾਾਾ.ਗਨਦੁ.ੳਚ.ਨਿ ਤੇ ਅਪਲੋਡ ਕੀਤੀ ਗਈ ਹੈ। ਇਹਨਾਂ ਸਾਰੇ ਪ੍ਰੀਖਿਆਰਥੀਆਂ ਨੂੰ ਸੂਚਨਾਂ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਮੈਡਲ ਇਕ ਮਹੀਨੇ ਦੇ ਅੰਦਰ-2 ਸਹਾਇਕ ਰਜਿਸਟਰਾਰ (ਜਨਰਲ) ਦੇ ਦਫਤਰ ਤੋਂ ਆਪਣੀ ਐਪਲੀਕੇਸ਼ਨ ਸਮੇਤ ਪਰੂਫ ਜਮ੍ਹਾਂ ਕਰਵਾ ਕੇ ਪ੍ਰਾਪਤ ਕਰ ਸਕਦੇ ਹਨ। ਜੇਕਰ ਕੋਈ ਵਿਦਿਆਰਥੀ ਇਕ ਮਹੀਨੇ ਦੇ ਅੰਦਰ-ਅੰਦਰ ਆਪਣਾ ਮੈਡਲ ਲੈਣ ਲਈ ਸੰਪਰਕ ਨਹੀਂ ਕਰਦਾ ਤਾਂ ਇਹਨਾਂ ਪੈਂਡਿੰਗ ਪਏ ਮੈਡਲਾਂ ਨੂੰ ਅਗਲੀ ਕਾਨਵੋਕੇਸ਼ਨ ਵਿਚ ਮੁੜ ਵਰਤੋ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਬਾਅਦ ਵਿਚ ਕੋਈ ਵੀ ਸਬੰਧਤ ਵਿਦਿਆਰਥੀ ਇਹਨਾਂ ਮੈਡਲਾਂ ਨੂੰ ਪ੍ਰਾਪਤ ਕਰਨ ਦਾ ਕਲੇਮ ਕਰਨ ਲਈ ਅਸਮੱਰਥ ਹੋਵੇਗਾ।
Total Responses : 265