ਚੰਡੀਗੜ੍ਹ ਯੁਨੀਵਰਸਿਟੀ ਘੜੂੰਆਂ ਵਿੱਚ ਰੱਖੀ ਗਈ ਟੈਕ-ਟਾੱਕ ਵਿੱਚ ਸਭ ਤੋਂ ਛੋਟੀ ਉੱਮਰ ਦੇ ਪ੍ਰੋਗਰਾਮਰ ਤਨਮੇ ਬਖਸ਼ੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ।
ਕੰਪਿਊਟਰ ਦੀ ਅੱਤ ਆਧੁਨਿਕ ਤਕਨੀਕਾਂ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਮਸ਼ੀਨ ਲਰਨਿੰਗ (ਏਆਈ-ਐੱਮਐੱਲ) ਦੇ ਖੇਤਰ ਵਿੱਚ ਵਿਸ਼ੇਸ਼ ਮੁਹਾਰਤ ਹਾਸਿਲ ਕਰਕੇ ਵਿਸ਼ਵ ਦੇ ਸਭ ਤੋਂ ਛੋਟੀ ਉੱਮਰ ਦੇ ਪ੍ਰੋਗਰਾਮਰ ਵਜੋਂ ਨਾਮਣਾ ਖੱਟਣ ਵਾਲੇ ਤਨਮੇ ਬਖਸ਼ੀ ਅੱਜ ਚੰਡੀਗੜ੍ਹ ਯੁਨੀਵਰਸਿਟੀ ਘੜੂੰਆਂ ਵਿੱਚ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਇਸ ਮੌਕੇ ਬੋਲਦਿਆਂ ਤਨਮੇ ਬਖਸ਼ੀ (੧੫) ਨੇ ਆਖਿਆ ਕਿ ਗਣਿਤ ਦੀ ਵਿਸ਼ੇਸ਼ ਮੁਹਾਰਤ ਸਦਕਾ ਭਾਰਤੀ ਵਿਦਿਆਰਥੀ ਕੰਪਿਊਟਰ ਦੇ ਇਸ ਭਵਿੱਖ ਮੁੱਖੀ ਖੇਤਰ ਵਿੱਚ ਦੁਨੀਆ ਭਰ 'ਚ ਮੋਹਰੀ ਹਨ। ਉਸ ਕਿਹਾ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਏਆਈ-ਐੱਮਐੱਲ ਤਕਨੀਕਾਂ ਅਟੁੱਟ ਹਿੱਸਾ ਬਣ ਚੁੱਕੀਆਂ ਹਨ। ਮੋਬਾਈਲ ਫੋਨ, ਲੈਪਟਾੱਪ ਆਦਿ ਉੱਪਰ ਕੰਮ ਕਰਦੇ ਹੋਏ ਅਸੀ ਇਨ੍ਹਾਂ ਤਕਨੀਕਾਂ ਦਾ ਲਾਹਾ ਲੈਂਦੇ ਹਾਂ। ਇੱਥੇ ਇਹ ਦੱਸਣਾ ਬਣਦਾ ਹੈ ਕਿ ਭਾਰਤੀ ਨੋਜਵਾਨ ਇਸ ਸੱਚਾਈ ਨੂੰ ਨਾ ਕੇਵਲ ਸਮਝਣ ਵਿੱਚ ਕਾਮਯਾਬ ਹੋਇਆ ਹੈ, ਸਗੋਂ ਉਸ ਵੱਲੋਂ ਆਪਣੀ ਕਾਬਲੀਅਤ 'ਤੇ ਤੇਜ ਦਿਮਾਗ ਦੇ ਬਲਬੂਤੇ ਇਸ ਖੇਤਰ ਵਿੱਚ ਲਗਾਤਾਰ ਮਿਸਾਲੀ ਖੋਜ 'ਤੇ ਤਕਨਾਲੌਜੀ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ, ਜਿਸਦੀ ਮਾਣਤਾ ਵਿਸ਼ਵ ਪੱਧਰ 'ਤੇ ਬਹੁਤ ਲਾਜਵਾਬ ਹੈ।
ਤਨਮੇ ਬਖਸ਼ੀ ਕਨੇਡਾ ਦੀ ਧਰਤੀ 'ਤੇ ਵਸੇ ਹੋਏ ਇੱਕ ਭਾਰਤੀ ਪਰਿਵਾਰ ਨਾਲ ਸਬੰਧਿਤ ਹੈ, ਜਿਸਨੇ ਆਪਣੇ ਜੀਵਨ ਦੇ ਮਹਿਜ਼ ੫ਵੇਂ ਸਾਲ ਤੋਂ ਹੀ ਪ੍ਰੋਗਰਾਮਿੰਗ 'ਤੇ ਕੋਡਿੰਗ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸਦਾ ਗੁਰ ਉਸ ਵੱਲੋਂ ਆਪਣੇ ਪਿਤਾ ਪੁਨੀਤ ਬਖਸ਼ੀ ਤੋਂ ਹੀ ਲਿਆ ਗਿਆ, ਜੋਕਿ ਖੁੱਦ ਇੱਕ ਪੇਸ਼ੇਵਰ ਕੰਪਿਊਟਰ ਪ੍ਰੋਗਰਾਮਰ ਹਨ। ੯ ਸਾਲ ਦੀ ਉੱਮਰ 'ਚ ਉਸ ਵੱਲੋਂ 'ਟੀਟੇਬਲ' ਐਪ ਦਾ ਨਿਰਮਾਣ ਕੀਤਾ ਗਿਆ, ਜਦਕਿ ੧੨ ਸਾਲ ਦੀ ਉੱਮਰ 'ਚ ਉਹ ਵਿਸ਼ਵ ਦੀ ਮੰਨੀ ਪ੍ਰਮੰਨੀ ਆਈਟੀ ਕੰਪਨੀ ਆਈਬੀਐਮ ਜੁੜ ਗਿਆ ਸੀ। ਇਸ ਦੌਰਾਨ ਉਸ ਵੱਲੋਂ ਏਆਈ-ਐੱਮਐੱਲ ਦੇ ਖੇਤਰ ਵਿੱਚ ਬਹੁਤ ਸਾਰੀਆਂ ਅਗਾਂਹਵਧੂ ਭਵਿੱਖਮੁੱਖੀ ਤਕਨੀਕਾਂ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਸਿੱਖਿਆ, ਸਿਹਤ 'ਤੇ ਸਮਾਜ ਭਲਾਈ ਦੇ ਖੇਤਰ ਵਿੱਚ ਲੋਕਾਂ ਲਈ ਲਾਭਕਾਰੀ ਯੋਗਦਾਨ ਪਾਇਆ ਜਾ ਸਕੇ।
ਤਨਮੇ ਬਖਸ਼ੀ ਨੇ ਚੰਡੀਗੜ੍ਹ ਯੁਨੀਵਰਸਿਟੀ ਘੜੂੰਆਂ ਦੇ ਆਈਬੀਐੱਮ ਕੰਪਿਊਟਰ ਸਾਇੰਸ 'ਤੇ ਬੀਟੈੱਕ ਏਆਈ-ਐੱਮਐੱਲ ਦੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਦੱਸਿਆ ਕਿ ਇੰਨਾਂ੍ਹ ਤਕਨੀਕਾਂ ਬਾਰੇ ਅਕਸਰ ਇਹ ਗਲਤ ਫਹਿਮੀ ਪਾਲੀ ਜਾਂਦੀ ਹੈ ਕਿ ਇਹ ਸਮਾਜ ਦੇ ਲਈ ਵਿਨਾਸ਼ਕਾਰੀ ਸਿੱਧ ਹੋਣਗੀਆਂ 'ਤੇ ਨਾਲ ਹੀ ਮਨੁੱਖ ਲਈ ਰੋਜ਼ਗਾਰ ਦੇ ਮੌਕਿਆਂ ਵਿੱਚ ਕਮੀਂ ਲਿਆਉਣਗੀਆਂ, ਜੋ ਕਿ ਪੂਰੀ ਤਰਾਂ੍ਹ ਗਲਤ ਹੈ। ਕਿਉਂਕਿ ਇਹ ਤਕਨੀਕਾਂ ਕਿਸੇ ਵੀ ਕੰਮ ਨੂੰ ਕਰਨ ਲਈ ਇੱਕ ਬਿਹਤਰ ਮਾਧਿਅਮ ਪੇਸ਼ ਕਰ ਸਕਦੀਆਂ ਹਨ। ਅੱਜ ਰੋਜ਼ਗਾਰ, ਇੰਡਸਟਰੀ, ਸਿਹਤ, ਲੈਬਾਰਟਰੀ ਸਮੇਤ ਹਰ ਖੇਤਰ ਵਿੱਚ ਲੋੜੀਂਦੇ ਆਂਕੜਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਨਿਰਸੰਦੇਹ ਇੱਕ ਕੰਪਿਊਟਰ ਅਧਾਰਿਤ ਮਸ਼ੀਨ ਆਂਕੜਿਆਂ ਨੂੰ ਮਨੁੱਖ ਦੇ ਮੁਕਾਬਲਤਨ ਬਿਹਤਰ ਢੰਗ ਨਾਲ ਵਰਤ 'ਤੇ ਸੰਭਾਲ ਸਕਦੀ ਹੈ। ਇਸ ਨਾਲ ਕਿਸੇ ਵੀ ਕੰਮ ਦੀ ਗੁਣਵੱਤਾ ਅਤੇ ਰਫਤਾਰ ਵਿੱਚ ਵਾਧਾ ਹੋਵੇਗਾ। ਇਸ ਲਈ ਇਹ ਤਕਨੀਕਾਂ ਮਨੁੱਖ ਦੇ ਚੰਗੇ ਭਵਿੱਖ ਲਈ ਲਾਹੇਵੰਦ ਹਨ।
ਚੰਡੀਗੜ੍ਹ ਯੁਨੀਵਰਸਿਟੀ ਘੜੂੰਆਂ ਦੇ ਕੈਂਪਸ ਵਿੱਚ ਰੱਖੀ ਗਈ ਇਸ ਟੈਕ-ਟਾੱਕ ਵਿੱਚ ਪ੍ਰੋਗਰਾਮਰ ਤਨਮੇ ਬਖਸ਼ੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਮਸ਼ੀਨ ਲਰਨਿੰਗ ਤਕਨੀਕਾਂ ਦੇ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਵਰਗੇ ਦੇਸ਼ ਵਿੱਚ ਹਰ ਪੱਛੜੇ 'ਤੇ ਪੇਂਡੂ ਖੇਤਰ ਵਿੱਚ ਵਧੀਆ ਹਸਪਤਾਲ 'ਤੇ ਯੋਗ ਡਾਕਟਰ ਦਾ ਉੱਪਲਬਧ ਹੋਣਾ ਬੇਹੱਦ ਮੁਸ਼ਕਿਲ ਹੈ। ਹਾਲਾਕਿਂ ਅਜਿਹੀਆਂ ਜਗਾਂਹਾਂ ਉੱੋਪਰ ਇੱਕ ਮਸ਼ੀਨ ਨੂੰ ਉੱਪਲਬਧ ਕਰਵਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇੱਕ ਡਾਕਟਰ ਇੱਕ ਸੀਮਤ ਜਗਹ 'ਤੇ ਸਮੇਂ ਲਈ ਹੀ ਸੀਮਤ ਹੁੰਦਾ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ੍ਹ ਦੇ ਲਈ ਸਾਨੂੰ ਇਸ ਖੇਤਰ ਵਿੱਚ ਵੱਧ ਤੋਂ ਵੱਧ ਖੋਜ ਨੂੰ ਤਵੱਜੋਂ ਦਿੰਦੇ ਹੋਏ ਗਰੀਬ 'ਤੇ ਬੇਸਹਾਰਾ ਲੋਕਾਂ ਦੇ ਸਿਹਤ ਸੁਧਾਰ ਲਈ ਕੰਮ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਤਨਮੇ ਬਖਸ਼ੀ ਵੱਲੋਂ ਡਿਪਰੈਸ਼ਨ, ਡਰੱਗਜ਼, ਸੁਣਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਮਰੀਜ਼ਾਂ 'ਤੇ ਆਤਮ-ਹੱਤਿਆ ਕਰਨ ਦੀ ਸੋਚਣ ਵਾਲੇ ਚਿੰਤਾਗ੍ਰਸਤ ਰੋਗੀਆਂ ਦੀ ਸਿਹਤ ਸੁਧਾਰ ਲਈ ਏਆਈ-ਐੱਮਐੱਲ ਦੀ ਭੂਮਿਕਾ ਬਾਰੇ ਵੀ ਵਿਦਿਆਰਥੀਆਂ ਨਾਲ ਚਰਚਾ ਕੀਤੀ ਗਈ।
ਤਨਮੇ ਬਖਸ਼ੀ ਵੱਲੋਂ ਸੁਰੱਖਿਆ, ਰਿਸਰਚ 'ਤੇ ਸਿੱਖਿਆ ਆਦਿ ਖੇਤਰਾਂ ਵਿੱਚ ਵੀ ਸਬੰਧਿਤ ਤਕਨੀਕਾਂ ਦੇ ਮਹੱਤਵ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ। ਉਸ ਵੱਲੋਂ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਗਿਆਨ ਵਿੱਚ ਵਾਧਾ ਕਰਨ 'ਤੇ ਵੱਧ ਤੋਂ ਵੱਧ ਜਾਣਕਾਰੀ ਨੂੰ ਅੱਗੇ ਸਾਂਝਾ ਕਰਨ ਦੀ ਸਲਾਹ ਦਿੱਤੀ ਗਈ। ਇਸ ਟੈਕ-ਟਾੱਕ ਦੌਰਾਨ ਚੰਡੀਗੜ੍ਹ ਯੁਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ ਪ੍ਰੋ (ਡਾ) ਆਰ ਐਸ ਬਾਵਾ, ਡਾਇਰੈਕਟਰ ਇੰਜੀਨਿਅਰਿੰਗ ਡਾ ਐਸਐਸ ਸਹਿਗਲ 'ਤੇ ਪੰਜਾਬ ਸਰਕਾਰ ਦੇ ਐਡੀਸਨਲ ਚੀਫ ਸੈਕਰੇਟਰੀ (ਆਈਏਐਸ) ਡਾ ਨਿਰਮਲਜੀਤ ਸਿੰਘ ਕਲਸੀ ਵੀ ਹਾਜ਼ਿਰ ਸਨ।