ਐੱਸ.ਏ.ਐੱਸ ਨਗਰ 1 ਜਨਵਰੀ 2018: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2019-20 ਲਈ ਪੰਜਾਬ ਓਪਨ ਸਕੂਲ ਦੀਆਂ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸਕੰਡਰੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਾਖਲਿਆਂ ਲਈ ਸਰਕਾਰੀ, ਗੈਰ-ਸਰਕਾਰੀ, ਮਾਨਤਾ ਪ੍ਰਾਪਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫੀਲਿਏਟਿਡ ਸਕੂਲਾਂ ਤੋਂ ਨਵੀਂ ਐਕਰੀਡਿਟੇਸ਼ਨ ਦੇਣ/ਰੀਨਿਊ ਕਰਨ ਲਈ ਪ੍ਰਤੀ-ਬੇਨਤੀਆਂ ਮੰਗਣ ਲਈ ਮਿਤੀਆਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ|
ਬੋਰਡ ਦੇ ਸਕੱਤਰ ਸ਼੍ਰੀ ਪ੍ਰਸ਼ਾਤ ਕੁਮਾਰ ਗੋਇਲ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਨਵੀਂ ਐਕਰੀਡਿਟੇਸ਼ਨ ਫੀਸ ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ (ਪ੍ਰਤੀ ਗਰੁੱਪ) ਲਈ 1500/- ਰੁਪਏ ਹੋਵੇਗੀ | ਬਿਨਾਂ ਲੇਟ ਫੀਸ ਫਰਮ ਦਾਖਲ ਕਰਨ ਦੀ ਮਿਤੀ 16 ਫਰਵਰੀ, 2019 ਹੈ| 1000 ਰੁਪਏ ਲੇਟ ਫੀਸ ਨਾਲ ਮਿਤੀ 18 ਫਰਵਰੀ, 2019 ਤੱਕ ਅਤੇ 2000/- ਰੁਪਏ ਲੇਟ ਫੀਸ ਨਾਲ ਮਿਤੀ 7 ਮਾਰਚ, 2019 ਤੱਕ ਪ੍ਰਤੀ-ਬੇਨਤੀਆਂ ਦਿੱਤੀਆ ਜਾ ਸਕਦੀਆਂ ਹਨ | ਸਰਕਾਰੀ ਸਕੂਲਾਂ ਅਤੇ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫੀਸ ਤੋਂ ਛੋਟ ਦਿੱਤੀ ਗਈ ਹੇ| ਬਿਨੈ-ਪੱਤਰ ਦਾ ਪ੍ਰੋਫਾਰਮਾਂ ਬੋਰਡ ਦੀ ਵੈਬਸਾਈਨ ਮਮਮ|ਬਤਕਲ|.ਫ|ਜਅ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ|