ਐੱਸ.ਏ.ਐੱਸ ਨਗਰ, 1 ਜਨਵਰੀ 2018 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2018-19, ਚੌਥੀ ਤਿਮਾਹੀ ਦੀ ਪ੍ਰੀਖਿਆ ਲੈਣ ਲਈ ਮਿਤੀ 29-01-2019 ਅਤੇ 30-01-2019 ਨਿਸ਼ਚਿਤ ਕੀਤੀਆਂ ਗਈਆਂ ਹਨ|
ਮੀਡੀਆ ਨੂੰ ਸਮਬੋਧਨ ਕਰਦੇ ਹੋਏ ਬੋਰਡ ਦੇ ਸਕੱਤਰ ਸ਼੍ਰੀ ਪ੍ਰਸ਼ਾਤ ਕੁਮਾਰ ਗੋਇਨ ਵੱਲੋਂ ਦੱਸਿਆ ਗਿਆ ਕਿ ਪੰਜਾਬੀ ‘ ਏ ’ ਦੀ ਪ੍ਰੀਖਿਆ ਮਿਤੀ 29-01-2019 ਅਤੇ ਪੰਜਾਬੀ ‘ ਬੀ’ ਦੀ ਪ੍ਰੀਖਿਆ ਮਿਤੀ 30-01-2019 ਨੂੰ ਹੋਵੇਗੀ| ਪ੍ਰੀਖਿਆ ਫਾਰਮ ਬੋਰਡ ਦੀ ਵੈਬਸਾਈਟ ਤੇ ਮਿਤੀ 01-01-2019 ਨੂੰ ਉਪਲਬੱਧ ਹੋਣਗੇ| ਆਨਲਾਈਨ ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ ਮਿਤੀ 18-01-2019 ਤੱਕ ਫਾਰਮ ਸੈਕਸ਼ਨ, ਪ੍ਰੀਖਿਆ-ਦਸਵੀਂ, ਮੁੱਖ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ.ਨਗਰ ਵਿਖੇ ਪ੍ਰਾਪਤ ਕੀਤੇ ਜਾਣਗੇ| ਰੋਲ ਨੰਬਰ ਬੋਰਡ ਦੀ ਵੈਬਸਾਈਟ ਤੇ ਮਿਤੀ 24-01-2019 ਤੋਂ ਉਪਲਬੱਧ ਹੋਣਗੇ| ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਸਮੇਂ ਪ੍ਰੀਖਿਆਰਥੀ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫਿਕੇਟ, ਫੋਟੋ ਪਹਿਚਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਫੋਟੋਕਾਪੀਆਂ ਨਾਲ ਲੈ ਕੇ ਆਉਣ| ਪ੍ਰੀਖਿਆ ਫਾਰਮ ਅਤੇ ਹੋਰ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਮਮਮ|ਬਤਕਲ|.ਫ|ਜਅ ਵੇਖੀ ਜਾਵੇ|