ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਐਨਸੀਸੀ ਕੈਡਿਟਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਮਾਂਡਿੰਗ ਅਫਸਰ ਕਰਨਲ ਬੀਪੀਐਸ ਠਾਕੁਰ।
ਚੰਡੀਗੜ੍ਹ 15 ਜਨਵਰੀ 2019: ੧੫ ਜਨਵਰੀਜਨਵਰੀ, ੧੯੪੯ ਨੂੰ ਭਾਰਤੀ ਫੌਜ ਦੇ ਫੀਲਡ ਮਾਰਸ਼ਲ ਏਮ. ਕਰਿਅੱਪਾ ਨੇ ਬ੍ਰਿਟਿਸ਼ ਆਰਮੀ ਚੀਫ ਤੋਂ ਭਾਰਤੀ ਥਲ ਸੈਨਾ ਦੇ ਸਿਖਰਲੇ ਕਮਾਂਡਰ ਵਜੋਂ ਕਾਰਜਭਾਰ ਸੰਭਾਲਿਆ ਸੀ, ਜਿਸ ਦੀ ਯਾਦ ਵਿੱਚ ਇਸ ਦਿਨ ਨੂੰ ਭਾਰਤੀ ਫੌਜੀ ਜਵਾਨਾਂ ਦੀ ਦੇਸ਼-ਭਗਤੀ, ਸੇਵਾ-ਭਾਵਨਾ, ਦਲੇਰੀ 'ਤੇ ਦਿਨ-ਰਾਤ ਦੀ ਸਖਤ ਮਿਹਨਤ ਨੂੰ ਸਮਰਪਿਤ ਕਰਕੇ ਸੈਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ, ਇਸ ਵਰ੍ਹੇ ਦੇਸ਼ ਦਾ ੭੧ਵਾਂ ਸੈਨਾ ਦਿਵਸ ਹੈ। ਇਸੇ ਸਬੰਧ ਵਿੱਚ ਮੰਗਲਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਵਿੱਚ 'ਵਰਸਿਟੀ ਦੇ ਐਨਸੀਸੀ ਕੈਡਿਟਾਂ ਵੱਲੋਂ ਇਹ ਦਿਨ ਮਨਾਇਆ ਗਿਆ, ਜਿਸ ਦੌਰਾਨ ੨੩ ਪੰਜਾਬ ਬਟਾਲੀਅਨ ਐਨਸੀਸੀ ਰੋਪੜ ਦੇ ਕਮਾਂਡਿੰਗ ਅਫਸਰ ਕਰਨਲ ਬੀਪੀਐਸ ਠਾਕੁਰ ਵੱਲੋਂ 'ਵਰਸਿਟੀ ਦੇ ਕੈਡਿਟਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਇਸ ਵਿਸ਼ੇ 'ਤੇ ਖੇਤਰ ਅਧਾਰਿਤ ਉਹਨਾਂ ਦੇ ਮਨਾ ਵਿੱਚ ਉੱਠਣ ਵਾਲੇ ਅਹਿਮ ਸਵਾਲਾਂ ਦੇ ਬੜੇ ਬੇਬਾਕੀ ਨਾਲ ਜਵਾਬ ਵੀ ਦਿੱਤੇ। ਯੂਨੀਵਰਸਿਟੀ ਦੇ ਸਹਿਯੋਗੀ ਐਨਸੀਸੀ ਆੱਫੀਸਰ ਕੈਪਟਨ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ 'ਵਰਸਿਟੀ ਵੱਲੋਂ ਹਰ ਵਰ੍ਹੇ ਇਹ ਦਿਨ ਮਨਾਇਆ ਜਾਂਦਾ ਹੈ 'ਤੇ ਸਮਾਗਮ ਮੌਕੇ 'ਵਰਸਿਟੀ ਦੇ ਐਨਸੀਸੀ ਕੈਡਿਟਾਂ ਵਿੱਚੋਂ ਏ ਗ੍ਰੇਡ ਹਾਸਿਲ ਕਰਨ ਵਾਲੇ ਕੈਡਿਟ ਲੋਕੇਸ਼, ਵਿਕਰਾਂਤ ਪਠਾਨੀਆ, ਅਜੇ ਸਿਹਾਗ, 'ਤੇ ਰਿਗਜ਼ਿਨ ਢੋਲਕਰ ਅਤੇ ਬੀ ਗ੍ਰੇਡ ਹਾਸਿਲ ਕਰਨ ਵਾਲੀ ਜੌਲਿਨ ਡੀ. ਪਾਰੇਖ ਨੂੰ ਸਰਟੀਫਿਕੇਟ ਦੇ ਨਾਲ ਸਨਮਾਨਿਤ ਕੀਤਾ ਗਿਆ।
ਐਨਡੀਏ ਰਾਹੀਂ ਫੌਜ ਵਿੱਚ ਕੈਰੀਅਰ ਸ਼ੁਰੂ ਕਰਨ ਵਾਲੇ 'ਤੇ ਹੁਣ ਤੱਕ ੨੦ ਸਾਲ ਦੀ ਸਰਵਿਸ ਨਿਭਾ ਚੁੱਕੇ ਕਰਨਲ ਠਾਕੁਰ ਨੇ ਦੱਸਿਆ ਕਿ ਭਾਰਤੀ ਸੈਨਾ ਵਿਸ਼ਵ ਦੀ ਸਭ ਤੋਂ ਬਹਾਦੁਰ 'ਤੇ ਇਮਾਨਦਾਰ ਸੈਨਾ ਵਿੱਚੋਂ ਇੱਕ ਹੈ, ਜਿਸਦੇ ਜਵਾਨਾਂ ਦੀ ਸੇਵਾ ਭਾਵਨਾ 'ਤੇ ਮਿਹਨਤ 'ਤੇ ਕੋਈ ਕਿੰਤੂ ਪ੍ਰੰਤੂ ਨਹੀ ਕੀਤਾ ਜਾ ਸਕਦਾ।ਉਨ੍ਹਾਂ ਦੱਸਿਆ ਕਿ ਸਮਾਨਤਾ 'ਤੇ ਇੱਕ-ਜੁੱਟਤਾ ਦੀ ਭਾਵਨਾ ਹੀ ਫੌਜ ਦਾ ਮੂਲ ਸਿਧਾਂਤ ਹੈ, ਜਿਸ ਵਿੱਚ ਫੌਜ ਨਾਲ ਜੁੜਿਆ ਹਰ ਇੱਕ ਜਵਾਨ ਆਪਣੇ-ਆਪ ਵਿੱਚ ਇੱਕ ਲੀਡਰ ਹੁੰਦਾ ਹੈ। ਫੌਜ ਦੀ ਕਾਰਜਸ਼ੈਲੀ 'ਤੇ ਢੰਗ-ਤਰੀਕਿਆਂ ਉੱਪਰ ਚਾਨਣ ਪਾਉਂਦਿਆਂ ਉਨ੍ਹਾਂ ਕੈਡਿਟਾਂ ਨਾਲ ਆਪਣੇ ਫੌਜੀ ਜੀਵਨ ਦੇ ਤਜੁਰਬੇ ਵੀ ਸਾਂਝੇ ਕੀਤੇ।
ਐਨਸੀਸੀ ਦੇ ਮਹੱਤਵ ਨਾਲ ਜਾਣੂ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਆਪਣੇ ਜੀਵਨ ਵਿੱਚ ਵਧੇਰੇ ਅਨੁਸ਼ਾਸ਼ਨ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਐਨਸੀਸੀ ਜੁਆਇਨ ਕਰਨੀ ਚਾਹੀਦੀ ਹੈ। ਕਿਉਂਕਿ ਐਨਸੀਸੀ ਦੇ ਅਫਸਰ 'ਤੇ ਕਾਰਵਾਈਆਂ ਵਿਦਿਆਰਥੀਆਂ ਨੂੰ ਬਹੁਤ ਕੁੱਝ ਨਵਾਂ 'ਤੇ ਵੱਖਰਾ ਸਿੱਖਣ ਦਾ ਮੌਕਾ ਦਿੰਦੀਆਂ ਹਨ ਜੋ ਉਹਨਾਂ ਨੂੰ ਸਭ ਨੂੰ ਇੱਕ ਸਮਾਨ ਵੇਖਣ 'ਤੇ ਸਮਝਣ ਲਈ ਤਿਆਰ ਕਰਦੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਦੇਸ਼ ਪੱਧਰੀ ਗਣਤੰਤਰ ਦਿਵਸ ਰਾਹੀਂ ਕੌਮੀ ਪੱਧਰ 'ਤੇ ਜਦਕਿ ਯੂਥ ਐਕਸਚੇਂਜ ਪ੍ਰੋਗਰਾਮਾਂ ਰਾਹੀਂ ਕੋਮਾਂਤਰੀ ਪੱਧਰ 'ਤੇ ਜਾਣ ਦਾ ਮੌਕਾ ਵੀ ਮਿਲਦਾ ਹੈ, ਨਾਲ ਹੀ ਵਿਦਿਆਰਥੀਆਂ ਨੂੰ ਫੌਜ ਦੇ ਤਿੰਨਾਂ ਸਵਰੂਪਾਂ ਨੂੰ ਜੁਆਇਨ ਕਰਨ ਦਾ ਅਵਸਰ ਵੀ ਪ੍ਰਾਪਤ ਹੁੰਦਾ ਹੈ । ਉਨ੍ਹਾਂ ਕਿਹਾ ਕਿ ਨਸ਼ੇ 'ਤੇ ਸਮਾਜਿਕ ਅਸਮਾਨਤਾ ਆਦਿ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੜਨ ਵਿੱਚ ਵੀ ਐਨਸੀਸੀ ਕੈਡਿਟਾਂ ਦੀ ਭੂਮਿਕਾ ਸ਼ਲ਼ਾਂਘਾਯੋਗ ਹੁੰਦੀ ਹੈ।