ਜਲੰਧਰ/ਕਪੂਰਥਲਾ 16 ਜਨਵਰੀ 2019: ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਖੜਾ ਕਰਨ ਤੇ ਪ੍ਰੈਕਟੀਕਲ ਟ੍ਰੇਨਿੰਗ ਨੂੰ ਨਵਾਂ ਆਯਾਮ ਦੇਣ ਦੇ ਉਦੇਸ਼ ਨਾਲ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਇਕ ਹੋਰ ਪਹਿਲ ਕੀਤੀ ਗਈ ਹੈ! ਯੂਨੀਵਰਸਿਟੀ ਵੱਲੋਂ ਅੱਜ ਬੁਧਵਾਰ ਨੂੰ ਆਪਣੇ 23ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਬੈਸਟ ਪ੍ਰੋਡਕਟ ਡਿਜ਼ਾਇਨ ਅਤੇ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ! ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾ ਵੱਲੋਂ ਇਹ ਸੈਂਟਰ ਰਸ਼ਮੀ ਉਦਘਾਟਨ ਤੋਂ ਬਾਅਦ ਵਿਦਿਆਰਥੀਆਂ ਦੇ ਨਾਂ ਓਪਨ ਕਰ ਦਿੱਤਾ ਗਿਆ! ਇਹ ਕੇਂਦਰ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਵਿਚ ਸਭ ਤੋਂ ਵਧੀਆ ਉਦਯੋਗ ਸਿਮੂਲੇਟਿਡ ਵਾਤਾਵਰਣ ਰਾਹੀਂ ਵਿਹਾਰਕ ਗਿਆਨ ਪ੍ਰਦਾਨ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ! ਯੂਨੀਵਰਸਿਟੀ ਵੱਲੋਂ ਇਹ ਸੈਂਟਰ ਟਾਟਾ ਟੈਕਨੋਲਾਜੀ ਨਾਲ ਮਿਲਕੇ ਖੋਲਿਆ ਗਿਆ ਹੈ!
ਉਦਘਾਟਨੀ ਸਮਾਗਮ ਦੌਰਾਨ ਉਪ-ਕੁਲਪਤੀ ਪ੍ਰੋ. (ਡਾ.) ਸ਼ਰਮਾ ਨੇ ਕਿਹਾ ਕਿ ਉਦਯੋਗ ਨੂੰ ਵਰਤਮਾਨ ਵਿਚ ਤਕਨੀਕ ਦੇ ਨਿਰੰਤਰ ਤਰੱਕੀ ਕਰਨ, ਮੁਕਾਬਲਾ ਬਾਜ਼ਾਰ ਦੀ ਹੋਂਦ ਅਤੇ ਸੁਰੱਖਿਕ ਲੋੜਾਂ ਕਾਰਨ "ਪ੍ਰੋਡਕਟ (ਉਤਪਾਦ) ਦੇ ਡਿਜ਼ਾਇਨ ਅਤੇ ਵਿਕਾਸ" ਵਿਚ ਸੁਧਾਰ ਲਿਆਉਣ ਦੀ ਲੋੜ ਦਿਨ ਬ ਦਿਨ ਨਹੀਂ ਬਲਕਿ ਹਰ ਘੜੀ ਮਹਿਸੂਸ ਹੋ ਰਹੀ ਹੈ! ਇਸ ਲਈ ਤਿਆਰ ਮੈਨਪਾਵਰ ਦੀ ਲੋੜ ਵੀ ਹਰ ਥਾਂ ਤੇ ਹੈ! ਅਜਿਹੇ ਕੇਂਦਰ ਇਸ ਲੋੜ ਨੂੰ ਪੂਰਾ ਕਰਨਗੇ! ਉਹਨਾਂ ਦੱਸਿਆ ਕਿ ਟ੍ਰੇਨਿੰਗ ਦੀ ਇਹ ਪ੍ਰਕਿਰਿਆ ਨਵੀਨ ਅਤੇ ਲਾਗਤ ਘੱਟ ਤੇ ਪ੍ਰਭਾਵੀ ਉਤਪਾਦਾਂ ਨੂੰ ਬਣਾਉਣ ਵਿਚ ਮੱਦਦਗਾਰ ਹੈ! ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਕਨੀਕ ਦੇ ਖੇਤਰ ਵਿੱਚ ਆਪਣੇ ਨੌਜਵਾਨਾਂ ਨੂੰ ਸਭ ਤੋਂ ਵਧੀਆ ਸਿਖਲਾਈ ਤੇ ਖਾਸਕਰ ਸਿਖਲਾਈ ਦਾ ਮਾਹੌਲ ਪ੍ਰਦਾਨ ਕਰਨਾ ਚਾਹੁੰਦੀ ਹੈ! ਸਰਕਾਰ ਨੇ ਆਪਣੇ ਇਸੇ ਏਜੰਡੇ ਡੇ ਤਹਿਤ ਹਾਲ ਹੀ ਵਿਚ ਆਈ.ਕੇ.ਜੀ ਪੀ.ਟੀ.ਯੂ ਨੂੰ ਟਾਟਾ ਟੈਕਨੋਲੋਜੀਜ਼ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਕੇਂਦਰ ਦੀ ਸਥਾਪਨਾ ਦੀ ਪੇਸ਼ਕਸ਼ ਕੀਤੀ ਸੀ, ਜਿਸਨੂੰ ਸੰਯੁਕਤ ਮੇਹਨਤ ਸਦਕਾ ਅੱਜ ਸੰਪੂਰਨ ਕਰ ਲਿਆ ਗਿਆ ਹੈ!
ਵੀ.ਸੀ. ਪ੍ਰੋ. (ਡਾ) ਸ਼ਰਮਾ ਨੇ ਯੂਨੀਵਰਸਿਟੀ ਅਤੇ ਟਾਟਾ ਟੈਕਨੋਲਿਜਜ਼ ਦੇ ਸਟਾਫ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਸਮੇਂ ਤੋਂ ਪਹਿਲਾਂ ਇਸ ਕੇਂਦਰ ਨੂੰ ਸਥਾਪਤ ਕਰਨ ਲਈ ਸਾਂਝੇ ਯਤਨ ਕੀਤੇ!
ਯੂਨੀਵਰਸਿਟੀ ਸਟਾਫ, ਵਿਦਿਆਰਥੀਆਂ, ਫੈਕਲਟੀ ਨਾਲ ਗੱਲਬਾਤ ਦੌਰਾਨ ਵਾਈਸ ਚਾਂਸਲਰ ਨੇ ਦੱਸਿਆ ਕਿ ਪ੍ਰੋਡਕਟ (ਉਤਪਾਦ) ਡਿਜ਼ਾਇਨ ਅਤੇ ਡਿਵੈਲਪਮੈਂਟ ਸੈਂਟਰ ਉਦਯੋਗਾਂ ਵਿਚਲੇ ਮਾਹੌਲ ਨੂੰ, ਵਾਤਾਵਰਣ ਨੂੰ ਯੂਨੀਵਰਸਿਟੀ ਵਿਖੇ ਸੰਜੀਵ ਕਰੇਗਾ! ਉਹਨਾਂ ਦੱਸਿਆ ਕਿ ਇਥੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਕੰਪਨੀਆਂ ਦੇ ਉਤਪਾਦਨ ਦੇ ਡਿਜ਼ਾਈਨ ਅਤੇ ਵਿਕਾਸ ਲਈ ਵਰਤੀਆਂ ਜਾਂਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ! ਇਸ ਕੇਂਦਰ ਵਿੱਚ ਹਾਈ ਐਂਡ ਇੰਡਸਟਰੀਅਲ ਵਰਕਸਟੇਸ਼ਨ ਹੋਣਗੇ, ਜੋ ਕਿ ਡੀਜ਼ਾਈਨ ਅਤੇ ਇੰਜਨੀਅਰਿੰਗ, ਵਰਚੁਅਲ ਵ੍ਰਿਗਸ਼ਨ ਐਂਡ ਐਨਾਲਿਸਸ, ਡਿਜੀਟਲ ਮੈਨੂਫੈਕਚਰਿੰਗ, ਪ੍ਰੋਡਕਟ ਲਾਈਫ ਸਾਈਕਲ ਮੈਨੇਜਮੇਂਟ ਆਦਿ ਬਾਰੇ ਪੂਰੀ ਜਾਣਕਾਰੀ ਦੇਣਗੇ!
ਇਸ ਉਦਘਾਟਨੀ ਸਮਾਗਮ ਤੋਂ ਪਹਿਲਾਂ, ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ, ਯੂਨੀਵਰਸਿਟੀ ਸਟਾਫ ਵੱਲੋਂ "ਸਰਬਤ ਡਾ ਭਲਾ" ਲਈ "ਅਰਦਾਸ" ਕਰਵਾਈ ਗਈ! "ਗੁਰੂ ਕੇ ਲੰਗਰ" ਯੂਨੀਵਰਸਿਟੀ ਦੇ ਸਟਾਫ, ਫੈਕਲਟੀ, ਵਿਦਿਆਰਥੀਆਂ ਅਤੇ ਆਉਣ ਜਾਣ ਵਾਲਿਆਂ ਵਿਚਕਾਰ ਵੰਡਿਆ ਗਿਆ!
ਇਸ ਮੌਕੇ 'ਤੇ ਰਜਿਸਟਰਾਰ ਡਾ. ਸੁਖਬੀਰ ਸਿੰਘ ਆਹਲੂਵਾਲੀਆ, ਡੀਨ ਪੀ ਐਂਡ ਈ.ਪੀ. ਡਾ. ਐਨ.ਪੀ ਸਿੰਘ, ਡਾਇਰੈਕਟਰ ਅਕਾਦਮਿਕ ਡਾ. ਬਲਕਾਰ ਸਿੰਘ, ਜੁਆਇੰਟ ਰਜਿਸਟਰਾਰ ਡਾ ਆਰ.ਪੀ.ਐਸ. ਬੇਦੀ, ਡਿਪਟੀ ਕੰਟਰੋਲਰ (ਆਈ ਟੀ ਐੱਸ ਅਤੇ ਪ੍ਰੀਖਿਆਵਾਂ) ਡਾ. ਪਰਮਜੀਤ ਸਿੰਘ, ਪੀਡੀਡੀ ਸੈਂਟਰ ਦੇ ਕੋਆਰਡੀਨੇਟਰ ਡਾ. ਨੀਲ ਕੰਠ ਗਰੋਵਰ ਵੀ ਮੌਜੂਦ ਸਨ!