ਲੁਧਿਆਣਾ 08 ਫਰਵਰੀ 2019: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ 11-12 ਫਰਵਰੀ 2019 ਦੌਰਾਨ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਸੰਗਠਨ ਦੀ 43ਵੀਂ ਵਾਈਸ ਚਾਂਸਲਰ ਕੰਨਵੈਨਸ਼ਨ ਕਰਵਾਈ ਜਾ ਰਹੀ ਹੈ, ਜਿਸ ਵਿੱਚ ਦੇਸ਼ ਭਰ ਦੀਆਂ ਰਾਜ ਖੇਤੀਬਾੜੀ ਯੂਨੀਵਰਸਿਟੀਆਂ, ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਡੀਮਡ ਯੂਨੀਵਰਸਿਟੀਆਂ ਦੇ ਲਗਭਗ 40 ਵਾਈਸ ਚਾਂਸਲਰਾਂ ਅਤੇ ਹੋਰ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ । ਇਸ ਕਨਵੈਨਸ਼ਨ ਦੇ ਆਰੰਭਲੇ ਸੈਸ਼ਨ ਦੇ ਮੁੱਖ ਮਹਿਮਾਨ ਆਈ ਆਈ ਟੀ ਰੋਪੜ ਦੇ ਨਿਰਦੇਸ਼ਕ ਡਾ. ਐਸ ਕੇ ਦਾਸ ਹੋਣਗੇ । 'ਸਮਾਰਟ ਐਗਰੀਕਲਚਰ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ' ਦੇ ਵਿਸ਼ੇ ਨੂੰ ਲੈ ਕੇ ਕਰਵਾਈ ਜਾ ਰਹੀ ਇਸ ਕੰਨਵੈਨਸ਼ਨ ਦੇ ਮੰਤਵ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀਏਯੂ ਨੇ ਦੱਸਿਆ ਕਿ ਇਹ ਕਨਵੈਨਸ਼ਨ ਭਾਰਤ ਵਿੱਚ ਖੇਤੀ ਖੋਜ ਅਤੇ ਸਿੱਖਿਆ ਨੂੰ ਖੇਤੀਬਾੜੀ ਦੇ ਖੇਤਰ ਨੂੰ ਦਰਪੇਸ਼ ਵਿਸ਼ਵੀ ਚੁਣੌਤੀਆਂ ਅਤੇ ਮੌਕਿਆਂ ਮੁਤਾਬਕ ਸਮੇਂ ਦੇ ਹਾਣੀ ਬਨਾਉਣ ਲਈ ਕਰਵਾਈ ਜਾ ਰਹੀ ਹੈ । ਉਨ•ਾਂ ਦੱਸਿਆ ਕਿ ਪੀਏਯੂ ਨਾ ਕੇਵਲ ਜਾਣਕਾਰੀ ਮੁਹਈਆ ਕਰਨ ਪੱਖੋਂ ਕਿਸਾਨਾਂ ਲਈ ਚਾਨਣ ਮੁਨਾਰਾ ਸਾਬਿਤ ਹੋ ਰਹੀ ਹੈ ਬਲਕਿ ਸਮੁੱਚੇ ਦੇਸ਼ ਦੇ ਖੇਤੀਬਾੜੀ ਵਿਕਾਸ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ । ਉਨ•ਾਂ ਦੱਸਿਆ ਕਿ ਇਸ ਯੂਨੀਵਰਸਿਟੀ ਨੇ ਜਿੱਥੇ ਭਾਰਤ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਵੱਡੀ ਭੂਮਿਕਾ ਨਿਭਾਈ ਉਥੇ ਕੁਦਰਤੀ ਸੋਮਿਆਂ ਦੇ ਰੱਖ-ਰਖਾਅ ਅਤੇ ਖੇਤੀ ਲਾਗਤਾਂ ਦੀ ਉਚਿਤ ਵਰਤੋਂ ਵਿੱਚ ਵੀ ਕਿਸਾਨਾਂ ਦੀ ਅਗਵਾਈ ਕੀਤੀ । ਉਨ•ਾਂ ਦੱਸਿਆ ਕਿ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਯੂਨੀਵਰਸਿਟੀ ਨੇ ਹਮੇਸ਼ਾਂ ਜਲਵਾਯੂ ਦੇ ਅਨੁਕੂਲ ਸਮਾਰਟ ਖੇਤੀ ਗਤੀਵਿਧੀਆਂ ਨਾਲ ਤਾਲਮੇਲ ਬਣਾਇਆ, ਅਤਿ ਆਧੁਨਿਕ ਅਤੇ ਸੂਖਮ ਖੇਤੀ ਵਰਗੀਆਂ ਤਕਨੀਕਾਂ ਅਪਣਾਈਆਂ ।
ਉਨ•ਾਂ ਦੱਸਿਆ ਕਿ ਇਹ ਕਨਵੈਨਸ਼ਨ ਇਸੇ ਦਿਸ਼ਾ ਵਿੱਚ ਹੀ ਅੱਗੇ ਵਧਣ ਵਾਲਾ ਕਦਮ ਹੈ ।
ਇਸ ਮੌਕੇ ਡਾ. ਗੁਰਿੰਦਰ ਕੌਰ ਸਾਂਘਾ, ਡੀਨ, ਪੋਸਟ ਗਰੈਜੂਏਟ ਸਟੱਡੀਜ਼ ਅਤੇ ਕਨਵੈਨਸ਼ਨ ਦੇ ਕਨਵੀਨਰ ਨੇ ਇਸ ਵਿੱਚ ਕਰਵਾਏ ਜਾਣ ਵਾਲੇ ਸੈਸ਼ਨਾਂ ਬਾਰੇ ਜਾਣਕਾਰੀ ਦਿੱਤੀ । ਵਿਸ਼ਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਇਸ ਮੌਕੇ ਸੂਖਮ ਖੇਤੀ ਅਤੇ ਆਧੁਨਿਕ ਖੇਤੀ ਸਿਸਟਮ ਲਈ ਸੈਂਸਰ ਅਧਾਰਿਤ ਤਕਨੀਕਾਂ, ਖੇਤੀ ਵਿੱਚ ਬਿੱਗ ਡੈਟਾ ਮੈਨਜਮੈਂਟ ਟੂਲਜ਼ ਦੀ ਵਰਤੋਂ, ਖੇਤੀ ਅਤੇ ਭੋਜਨ ਖੇਤਰ ਵਿੱਚ ਰੋਬੋਟਿਕਸ ਅਤੇ ਯੂ ਐਮ ਵੀ ਤਕਨੀਕਾਂ, ਫ਼ਸਲਾਂ ਵਿੱਚ ਭਵਿੱਖਬਾਣੀ ਵਿਸ਼ਲੇਸ਼ਣ ਕਰਨ ਲਈ ਆਈ ਟੀ ਟੂਲਜ਼, ਭਾਰਤੀ ਖੇਤੀਬਾੜੀ ਵਿੱਚ ਮਸਨੂਈ ਇੰਟੈਲੀਜੈਂਸ ਨੂੰ ਹੁਲਾਰਾ ਦੇਣ ਲਈ ਪਸ਼ੂ ਧਨ ਅਤੇ ਮੱਛੀ ਪਾਲਣ ਅਤੇ ਨੀਤੀਗਤ ਯੋਜਨਾਬੰਦੀ ਤੇ ਵਿਚਾਰ ਚਰਚਾ ਹੋਵੇਗੀ । ਉਨ•ਾਂ ਦੱਸਿਆ ਕਿ ਇਸ ਮੌਕੇ ਕਨਵੈਨਸ਼ਨ ਵਿੱਚ ਸ਼ਿਰਕਤ ਕਰ ਰਹੇ ਵਾਈਸ ਚਾਂਸਲਰ, ਆਈ ਆਈ ਟੀ ਅਤੇ ਆਈ ਏ ਆਰ ਆਈ ਤੋਂ ਮਾਹਿਰ ਅਤੇ ਵੱਖੋ ਵੱਖ ਉਦਯੋਗਿਕ ਸੰਸਥਾਵਾਂ ਦੇ ਮਾਹਿਰ ਵਿਚਾਰ ਚਰਚਾ ਵਿੱਚ ਹਿੱਸਾ ਲੈਣਗੇ ।